ਗਿੱਦੜਬਾਹਾ: ਇੱਥੇ ਦੇ ਪਿੰਡ ਗੁਰੂਸਰ ਦੀ ਨਹਿਰ ਦੇ ਕੰਢੇ ਅੱਜ ਇੱਕ ਮਗਰਮੱਛ ਦੇਖ ਕੇ ਲੋਕਾਂ ‘ਚ ਦਹਿਸ਼ਤ ਫੈਲ ਗਈ। ਪਿੰਡ ਵਾਸੀ ਰਾਜਵੀਰ ਨੇ ਦੱਸਿਆ ਕਿ ਉਨ੍ਹਾਂ ਨੇ ਰਾਜਸਥਾਨ ਕੈਨਾਲ ਦੇ ਨਹਿਰ ਦੇ ਪੁਲ ਕੋਲ ਮਗਰਮੱਛ ਦੇਖਿਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ‘ਚ ਸਹਿਮ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਅਤੇ ਜਲਦੀ ਇਸ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਵੀ ਕੀਤੀ।
ਦੱਸ ਦਈਏ ਕਿ ਇਸ ਨਹਿਰ ਦੇ ਕਿਨਾਰੇ ਕਈ ਕਿਸਾਨ ਆਪਣੇ ਖੇਤਾਂ ਨੂੰ ਜਾਂਦੇ ਹਨ ਅਤੇ ਨਹਿਰ ਦੇ ਪੁਲ ਦੇ ਕਰੀਬ ਕਈ ਲੋਕ ਪਾਣੀ ਭਰਨ ਵੀ ਆਉਂਦੇ ਹਨ। ਮਗਰਮੱਛ ਦੇ ਨਹਿਰ ‘ਚ ਆਉਣ ਦੇ ਨਾਲ ਪਿੰਡ ਵਾਸੀ ਡਰ ਦੇ ਮਾਹੌਲ ‘ਚ ਹਨ। ਪੰਜਾਬ ਭਰ ‘ਚ ਲੌਕਡਾਊਨ (ਕਰਫਿਊ) ਲੱਗਾ ਹੋਇਆ ਹੈ ਜਿਸ ਤੋਂ ਬਾਅਦ ਕਈ ਜੰਗਲੀ ਜਾਨਵਰ ਰਿਹਾਇਸ਼ੀ ਇਲਾਕਿਆਂ ‘ਚ ਦੇਖੇ ਗਏ ਹਨ।
ਇਸ ਤੋਂ ਪਹਿਲਾਂ ਇਸ ਲੌਕਡਾਊਨ ਦੌਰਾਨ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਰਿਹਾਇਸ਼ੀ ਇਲਾਕਿਆਂ ‘ਚ ਚੀਤਾ ਆ ਵੜ੍ਹਿਆ ਸੀ। ਜਿਸ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਨੇ ਬੜੀ ਮੁਸ਼ਕਤ ਨਾਲ ਕਾਬੂ ਕੀਤਾ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਜਾਨਵਰ ਚੰਡੀਗੜ੍ਹ ਦੀਆਂ ਸੜਕਾਂ ‘ਤੇ ਦੇਖੇ ਗਏ ਸੀ।
ਨਹਿਰ ਦੇ ਕੰਢੇ ਦੇਖਿਆ ਗਿਆ ਮਗਰਮੱਛ, ਪਿੰਡ ‘ਚ ਮੱਚਿਆ ਹੜਕੰਪ
ਏਬੀਪੀ ਸਾਂਝਾ
Updated at:
21 Apr 2020 10:31 PM (IST)
ਗਿੱਦੜਬਾਹਾ ਦੇ ਪਿੰਡ ਗੁਰੂਸਰ ਦੀ ਨਹਿਰ ਦੇ ਕੰਢੇ ਅੱਜ ਇੱਕ ਮਗਰਮੱਛ ਦੇਖ ਕੇ ਲੋਕਾਂ ‘ਚ ਦਹਿਸ਼ਤ ਫੈਲ ਗਈ। ਪਿੰਡ ਵਾਸੀ ਰਾਜਵੀਰ ਨੇ ਦੱਸਿਆ ਕਿ ਉਨ੍ਹਾਂ ਨੇ ਰਾਜਸਥਾਨ ਕੈਨਾਲ ਦੇ ਨਹਿਰ ਦੇ ਪੁਲ ਕੋਲ ਮਗਰਮੱਛ ਦੇਖਿਆ।
- - - - - - - - - Advertisement - - - - - - - - -