ਨਵੀਂ ਦਿੱਲੀ: ਦਿੱਲੀ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸੋਮਵਾਰ ਦੁਪਹਿਰ ਨੂੰ ਮਹਿਸੂਸ ਕੀਤੇ ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ 2.7 ਮਾਪੀ ਗਈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਦਿੱਲੀ-ਐਨਸੀਆਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਹਾਲਾਂਕਿ, ਭੂਚਾਲ ਦੀ ਤੀਬਰਤਾ ਐਤਵਾਰ ਨਾਲੋਂ ਅੱਜ ਘੱਟ ਦੱਸੀ ਜਾ ਰਹੀ ਹੈ।
ਕੋਰੋਨਾਵਾਇਰਸ ਕਾਰਨ ਦੇਸ਼ ਭਰ ‘ਚ ਲੌਕਡਾਊਨ ਲੱਗਿਆ ਹੋਇਆ ਹੈ, ਅਜਿਹੇ ‘ਚ ਵੱਡੀ ਗਿਣਤੀ ਵਿਚ ਲੋਕ ਘਰਾਂ ਤੋਂ ਬਾਹਰ ਆਉਂਦੇ ਵੇਖੇ ਗਏ। ਐਤਵਾਰ ਨੂੰ ਭੂਚਾਲ ਦੇ ਰਿਐਕਟਰ ਪੈਮਾਨੇ ਦੀ ਤੀਬਰਤਾ 4 ਦੱਸੀ ਗਈ ਸੀ। ਹਾਲਾਂਕਿ, ਜੇ ਤੀਬਰਤਾ 6 ਤੋਂ ਵੱਧ ਹੈ, ਤਾਂ ਇਹ ਹੋਰ ਖ਼ਤਰਨਾਕ ਭੂਚਾਲ ਮੰਨਿਆ ਜਾਂਦਾ।
ਜਦੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ, ਕੁਝ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਇਸ ਸਮੇਂ ਦੌਰਾਨ ਲਿਫਟ ਦੀ ਵਰਤੋਂ ਨਾ ਕਰੋ, ਜੇ ਤੁਹਾਨੂੰ ਖਾਲੀ ਜ਼ਮੀਨ ਮਿਲ ਜਾਂਦੀ ਹੈ ਤਾਂ ਉੱਥੇ ਜਾਓ। ਹਾਲਾਂਕਿ, ਕੋਰੋਨਾ ਇੰਫੈਕਸ਼ਨ ਕਾਰਨ ਜ਼ਰੂਰੀ ਹੈ ਕਿ ਆਪਣੇ ਚਿਹਰੇ ਨੂੰ ਢੱਕ ਕੇ ਰੱਖੋ, ਖ਼ਾਸਕਰ ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਦਾ ਪਾਲਣ ਕਰਨਾ ਲਾਜ਼ਮੀ ਹੈ ਨਾਲ ਹੀ ਅਹਿਮ ਹੈ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖੋ।