ਚੰਡੀਗੜ੍ਹ: ਪਟਿਆਲਾ ਨੇੜੇ ਬਲਬੇੜੇ ਵਿੱਚ ਥਾਣੇਦਾਰ ਦਾ ਗੁੱਟ ਵੱਢਣ ਵਾਲੇ ਨਿਹੰਗਾਂ ਬਾਰੇ ਵੱਡਾ ਖੁਲਾਸਾ ਹੋਇਆ ਹੈ। ਇਹ ਨਿਹੰਗ ਕਿਸੇ ਜਥੇਬੰਦੀ ਨਾਲ ਨਹੀਂ ਜੁੜੇ ਸਨ ਸਗੋਂ ਆਪਣਾ ਹੀ ਟਿਕਾਣਾ ਬਣਾਇਆ ਹੋਇਆ ਸੀ। ਸੂਤਰਾਂ ਮੁਤਾਬਕ ਇਨ੍ਹਾਂ ਨੇ ਕੁਝ ਜ਼ਮੀਨ 'ਤੇ ਵੀ ਕਬਜ਼ਾ ਕੀਤਾ ਹੋਇਆ ਹੈ। ਇਨ੍ਹਾਂ ਖਿਲਾਫ ਪਹਿਲਾਂ ਹੀ ਕਈ ਮੁਕੱਦਮੇ ਵੀ ਚੱਲ ਰਹੇ ਹਨ।
ਇਸ ਬਾਰੇ ਨਿਹੰਗਾਂ ਦੀ ਸੁਪਰੀਮ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ‘96 ਕਰੋੜੀ’ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਡਿਊਟੀ ’ਤੇ ਤਾਇਨਾਤ ਪੁਲਿਸ ’ਤੇ ਹਮਲਾ ਕਰਨ ਵਾਲੇ ਅਖੌਤੀ ਨਿਹੰਗਾਂ ਦਾ ਕਿਸੇ ਵੀ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ, ਤਰਨਾ ਦਲ ਜਾਂ ਕਿਸੇ ਹੋਰ ਨਿਹੰਗ ਦਲ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਅਜਿਹੇ ਬਹਿਰੂਪੀਏ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਅਖੌਤੀ ਨਿਹੰਗ ਸਮੁੱਚੇ ਨਿਹੰਗ ਸਿੰਘਾਂ ਦੇ ਬਾਣੇ ਜਾਂ ਸਿਧਾਂਤ ਜਾਂ ਨਿਹੰਗ ਜਥੇਬੰਦੀਆਂ ਨੂੰ ਬਦਨਾਮ ਨਾ ਕਰ ਸਕੇ।
ਇਹ ਵੀ ਪਤਾ ਲੱਗਾ ਹੈ ਕਿ ਗੁਰਦੁਆਰਾ ਖਿੱਚੜੀ ਸਾਹਿਬ ਬਲਬੇੜਾ ‘ਕਰਹਾਲੀ ਸਾਹਿਬ’ ਦਾ ਕੋਈ ਇਤਿਹਾਸਕ ਪਿਛੇਕੜ ਨਹੀਂ। ਇਸ ਗੁਰਦੁਆਰੇ ਨੂੰ ਨਿਹੰਗ ਬਲਵਿੰਦਰ ਸਿੰਘ ਨੇ ਸ਼੍ਰੀ ਗੁਰੂ ਤੇਗ ਬਹਾਦੁਰ ਨਾਲ ਜੋੜਿਆ ਸੀ। ਸ਼ੋਮਣੀ ਕਮੇਟੀ ਦੇ ਅਧੀਨ ਪਿੰਡ ਕਰਹਾਲੀ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਮੈਨੇਜਰ ਕਮਲਜੀਤ ਸਿੰਘ ਜੋਗੀਪੁਰ ਮੁਤਾਬਕ ਖਿੱਚੜੀ ਸਾਹਿਬ ਦਾ ਗੁਰੂ ਇਤਿਹਾਸ ਨਾਲ ਕੋਈ ਸਬੰਧ ਨਹੀਂ।
ਦੱਸ ਦਈਏ ਕਿ ਲਗਪਗ 20 ਕੁ ਸਾਲ ਪਹਿਲਾਂ ਨਿਹੰਗ ਸਿੰਘ ਨੇ ਇੱਥੇ ਆ ਕੇ ਡੇਰਾ ਲਾਉਂਦਿਆਂ ਛੋਟਾ ਜਿਹਾ ਕਮਰਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲਿਆ ਸੀ। ਲੋਕ ਇੱਥੇ ਸ਼ਰਧਾ ਨਾਲ ਆਉਣ ਲੱਗ ਪਏ। ਨਿਹੰਗ ਬਲਵਿੰਦਰ ਸਿੰਘ ਸੁਨਾਮ ਤੋਂ ਇੱਥੇ ਆਇਆ ਸੀ। ਹੌਲੀ-ਹੌਲੀ ਉਸ ਨੇ ਕੁਝ ਹੋਰ ਸਾਥੀ ਆਪਣੇ ਨਾਲ ਰਲਾ ਲਏ ਤੇ ਇਥੇ ਘੋੜੇ ਆਦਿ ਵੀ ਰੱਖ ਲਏ। ਉਗਰਾਹੀ ਦੇ ਨਾਂ ’ਤੇ ਉਹ ਲੋਕਾਂ ਨਾਲ ਝਗੜੇ ਤੇ ਆਸ ਪਾਸ ਦੀ ਜ਼ਮੀਨ ’ਤੇ ਵੀ ਕਬਜ਼ੇ ਕਰਦਾ ਸੀ। ਉਸ ਨੇ ਪਿੰਡ ਗਗੜਪੁਰ ਜ਼ਿਲ੍ਹਾ ਕੈਥਲ ਵਿੱਚ ਵੀ ਜਗ੍ਹਾ ’ਤੇ ਕਬਜ਼ਾ ਕਰਕੇ ਆਪਣਾ ਡੇਰਾ ਬਣਾਇਆ।
ਥਾਣੇਦਾਰ ਦਾ ਗੁੱਟ ਵੱਢਣ ਵਾਲੇ ਨਿਹੰਗਾਂ ਬਾਰੇ ਵੱਡਾ ਖੁਲਾਸਾ
ਏਬੀਪੀ ਸਾਂਝਾ
Updated at:
13 Apr 2020 12:25 PM (IST)
ਪਟਿਆਲਾ ਨੇੜੇ ਬਲਬੇੜੇ ਵਿੱਚ ਥਾਣੇਦਾਰ ਦਾ ਗੁੱਟ ਵੱਢਣ ਵਾਲੇ ਨਿਹੰਗਾਂ ਬਾਰੇ ਵੱਡਾ ਖੁਲਾਸਾ ਹੋਇਆ ਹੈ। ਇਹ ਨਿਹੰਗ ਕਿਸੇ ਜਥੇਬੰਦੀ ਨਾਲ ਨਹੀਂ ਜੁੜੇ ਸਨ ਸਗੋਂ ਆਪਣਾ ਹੀ ਟਿਕਾਣਾ ਬਣਾਇਆ ਹੋਇਆ ਸੀ। ਸੂਤਰਾਂ ਮੁਤਾਬਕ ਇਨ੍ਹਾਂ ਨੇ ਕੁਝ ਜ਼ਮੀਨ 'ਤੇ ਵੀ ਕਬਜ਼ਾ ਕੀਤਾ ਹੋਇਆ ਹੈ। ਇਨ੍ਹਾਂ ਖਿਲਾਫ ਪਹਿਲਾਂ ਹੀ ਕਈ ਮੁਕੱਦਮੇ ਵੀ ਚੱਲ ਰਹੇ ਹਨ।
- - - - - - - - - Advertisement - - - - - - - - -