ਪਵਨਪ੍ਰੀਤ ਕੌਰ
ਚੰਡੀਗੜ੍ਹ: ਕੋਰੋਨਾਵਾਇਰਸ ਦੇ ਵਧ ਰਹੇ ਕੇਸਾਂ ਕਾਰਨ ਦੇਸ਼ ਭਰ ਵਿੱਚ ਲੌਕਡਾਊਨ ਹੈ। ਇਸ ਕਾਰਨ ਤਿਉਹਾਰਾਂ ਦਾ ਰੰਗ ਵੀ ਫਿੱਕਾ ਪੈ ਰਿਹਾ ਹੈ। ਅੱਜ ਦੇਸ਼ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਇਸ ਵਾਰ ਕੋਰੋਨਾਵਾਇਰਸ ਕਾਰਨ ਕੋਈ ਧੂਮ-ਧਾਮ ਨਹੀਂ। ਲੋਕ ਇਸ ਵਾਰ ਕੋਰੋਨਾ ਸੰਕਟ ਕਾਰਨ ਸਮਾਜਿਕ ਦੂਰੀਆਂ ਦਾ ਪਾਲਣ ਕਰਕੇ ਤਿਉਹਾਰ ਮਨਾ ਰਹੇ ਹਨ। ਇਸ ਤਿਉਹਾਰ ਨੂੰ ਮਨਾਉਣ ਪਿੱਛੇ ਇੱਕ ਵਿਸ਼ਵਾਸ ਇਹ ਵੀ ਹੈ ਕਿ ਇਸ ਸਮੇਂ ਦੌਰਾਨ ਹਾੜੀ ਦੀ ਫਸਲ ਨੂੰ ਵੱਢਣ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ।


ਖਾਲਸਾ ਪੰਥ ਤੇ ਵਿਸਾਖੀ

ਸਾਲ 1699 ‘ਚ ਵਿਸਾਖੀ ਦੇ ਦਿਨ, ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਬੁੱਧ ਨੇ ਗਿਆਨ ਪ੍ਰਾਪਤ ਕੀਤਾ ਸੀ।

ਪੰਜਾਬ ਤੇ ਹਰਿਆਣਾ ਵਿੱਚ ਵਿਸਾਖੀ ਦੀ ਮਹੱਤਤਾ:

ਹਾਲਾਂਕਿ ਵਿਸਾਖੀ ਦਾ ਤਿਉਹਾਰ ਪੂਰੇ ਉੱਤਰ ਭਾਰਤ ਵਿੱਚ ਪੂਰੇ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਜਾਂਦਾ ਹੈ, ਪਰ ਇਸ ਤਿਉਹਾਰ ਦੀ ਖੂਬਸੂਰਤੀ ਪੰਜਾਬ ਤੇ ਹਰਿਆਣਾ ਵਿੱਚ ਵੱਖਰੀ ਹੈ। ਇਸ ਦਿਨ ਇਥੇ ਲੋਕ ਢੋਲ ਨਗਾਰੇ 'ਤੇ ਨੱਚਦੇ ਹਨ ਤੇ ਗੁਰੂ ਘਰ ਜਾ ਕੇ ਸੀਸ ਨਿਵਾਉਂਦੇ ਹਨ। ਘਰਾਂ ਵਿੱਚ ਪਕਵਾਨ ਬਣਾਏ ਜਾਂਦੇ ਹਨ ਤੇ ਸਾਰੇ ਪਰਿਵਾਰ ਦੇ ਲੋਕ ਇਕੱਠੇ ਬੈਠ ਕੇ ਖਾਂਦੇ ਹਨ।

ਵੱਖ ਵੱਖ ਸੂਬਿਆਂ ‘ਚ ਵਿਸਾਖੀ ਦੇ ਵੱਖੋ ਵੱਖਰੇ ਨਾਮ:

ਵਿਸਾਖੀ ਖੇਤੀ ਨਾਲ ਸਬੰਧਤ ਇੱਕ ਤਿਉਹਾਰ ਹੈ ਤੇ ਅਜਿਹਾ ਹੀ ਤਿਉਹਾਰ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਮਨਾਇਆ ਜਾਂਦਾ ਹੈ, ਪਰ ਇਸ ਦੇ ਨਾਮ ਵੱਖਰੇ ਹਨ। ਅਸਾਮ ਵਿੱਚ ਇਸ ਨੂੰ ਬਿਹੂ ਕਿਹਾ ਜਾਂਦਾ ਹੈ ਜਦਕਿ ਪੱਛਮੀ ਬੰਗਾਲ ਵਿੱਚ ਇਸ ਨੂੰ ਪੋਇਲਾ ਕਿਹਾ ਜਾਂਦਾ ਹੈ। ਕੇਰਲਾ ਵਿੱਚ ਇਸ ਤਿਉਹਾਰ ਨੂੰ ਵਿਸ਼ੂ ਕਿਹਾ ਜਾਂਦਾ ਹੈ। ਦੱਸ ਦਈਏ ਕਿ ਵਿਸਾਖੀ ਦੇ ਦਿਨ ਸੂਰਜ ਰਾਸ਼ੀ ਦੇ ਚਿੰਨ੍ਹ ਵਿਚ ਦਾਖਲ ਹੁੰਦਾ ਹੈ, ਇਸ ਲਈ ਇਸ ਨੂੰ ਅਰਸ਼ ਸੰਕਰਾਂਤੀ ਵੀ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ :

ਨਵਜੋਤ ਸਿੱਧੂ ਦਾ ਵਿਸਾਖੀ ਤੌਹਫ਼ਾ, ਤੜਕੇ ਹੀ ਪਹੁੰਚੇ ਹਸਪਤਾਲ

Coronavirus: ਦੇਸ਼ ‘ਚ ਲੌਕਡਾਊਨ ਖ਼ਤਮ ਹੋਣ ‘ਚ ਹੁਣ ਸਿਰਫ ਇੱਕ ਦਿਨ ਬਾਕੀ, ਹੁਣ ਤੱਕ 8447 ਲੋਕ ਸੰਕਰਮਿਤ, 273 ਦੀ ਮੌਤ