ਹਸਪਤਾਲ ਵਿੱਚ ਕੰਮ ਕਰ ਰਹੇ 65 ਸਾਲਾ ਸਵੀਪਰ ਦਾ ਕਹਿਣਾ ਹੈ ਕਿ ਕੁੱਤੇ ਦਾ ਮਾਲਕ ਹੁਬੇਬੀ ਪ੍ਰਾਂਤ ‘ਚ ਰਹਿੰਦਾ ਸੀ ਤੇ ਉਸ ਨੂੰ ਫਰਵਰੀ ਵਿੱਚ ਕੋਰੋਨਾ ਹੋਇਆ ਸੀ। ਉਸ ਨੂੰ ਵੁਹਾਨ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। 5 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।
ਸ਼ਿਆਓ ਬਾਓ ਕਈ ਮਹੀਨਿਆਂ ਤੋਂ ਹਸਪਤਾਲ ਵਿੱਚ ਇੰਤਜ਼ਾਰ ਕਰਦਾ ਰਿਹਾ, ਜਿਸ ਦੌਰਾਨ ਹਸਪਤਾਲ ਦੇ ਸਟਾਫ ਨੇ ਉਸ ਨੂੰ ਖਾਣਾ ਖੁਆਇਆ। 13 ਅਪ੍ਰੈਲ ਨੂੰ ਜਦੋਂ ਵੁਹਾਨ ਵਿੱਚ ਲੌਕਡਾਊਨ ਲੱਗਿਆ ਹੋਇਆ ਸੀ ਤੇ ਮਾਰਕੀਟ ਖੁੱਲ੍ਹ ਗਈ ਤਾਂ ਇੱਕ ਦੁਕਾਨਦਾਰ ਨੇ ਕੁੱਤੇ ਨੂੰ ਅਪਣਾ ਲਿਆ।
ਦੁਕਾਨਦਾਰ ਵੂ ਕੁਇਫੇਨ ਕਹਿੰਦਾ ਹੈ ਕਿ ਜਦੋਂ ਮੈਂ ਅਪ੍ਰੈਲ ਦੇ ਅੱਧ ਵਿੱਚ ਹਸਪਤਾਲ ਤੋਂ ਬਾਹਰ ਜਾ ਰਿਹਾ ਸੀ ਤਾਂ ਮੈਂ ਉਦੋਂ ਇਸ ਨੂੰ ਵੇਖਿਆ। ਮੈਂ ਇਸ ਨੂੰ ਸ਼ਿਆਓ ਬਾਓ ਕਿਹਾ ਜੋ ਇਸ ਦਾ ਨਾਂ ਪੈ ਗਿਆ। ਵੂ ਨੇ ਕਿਹਾ, ਹਸਪਤਾਲ ਦੇ ਲੋਕਾਂ ਨੇ ਮੈਨੂੰ ਦੱਸਿਆ ਕਿ ਸ਼ਿਆਓ ਦਾ ਬੌਸ ਇੱਕ ਬਜ਼ੁਰਗ ਪੈਨਸ਼ਨਰ ਸੀ ਜੋ ਕੋਰੋਨਾ ਨਾਲ ਸੰਕਰਮਿਤ ਹੋਇਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904