ਸੁਨਾਮ: ਸੁਨਾਮ 'ਚ ਇੱਕ ਏਸੀ, ਫਰਿੱਜ ਤੇ ਐਲਸੀਡੀ ਦੇ ਵੱਡੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕਰੋੜਾਂ ਦਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਕਾਫੀ ਦੇਰ ਤੱਕ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਅੱਗ ਲਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪਰ ਪੁਖਤਾ ਕਾਰਨਾਂ ਬਾਰੇ ਨਹੀਂ ਪਤਾ ਚੱਲ ਸਕਿਆ।