ਨਵੀਂ ਦਿੱਲੀ: ਕੇਂਦਰ ਦੀ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੌਰਾਨ ਗਣਤੰਤਰ ਦਿਵਸ ‘ਤੇ ਹਿੰਸਾ ਨਾਲ ਸਬੰਧਤ ਇੱਕ ਕੇਸ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਮੁਲਜ਼ਮ ਇਕਬਾਲ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਨੀਲੋਫਰ ਅਬੀਦਾ ਪਰਵੀਨ ਨੇ ਇਕਬਾਲ ਸਿੰਘ ਨੂੰ 30,000 ਰੁਪਏ ਦੇ ਨਿੱਜੀ ਮੁਚਲਕੇ ਅਤੇ ਸਥਾਨਕ ਗਾਰੰਟਰ ’ਤੇ ਜ਼ਮਾਨਤ ਦਿੱਤੀ।
ਇਸ ਦੇ ਨਾਲ ਹੀ ਅਦਾਲਤ ਨੇ ਇਕਬਾਲ ਸਿੰਘ ਨੂੰ ਉਸ ਦੇ ਮੋਬਾਈਲ ਨੰਬਰ ਬਾਰੇ ਦੱਸਣ ਲਈ ਨਿਰਦੇਸ਼ ਦਿੱਤੇ ਹਨ। ਨਾਲ ਹੀ ਉਸ ਨੂੰ ਉਹ ਹਰ ਸਮੇਂ ਆਨ ਰੱਖ ਆਪਣੀ ਲੌਕੇਸ਼ਨ ਸ਼ੇਅਰ ਕਰ ਅਤੇ ਆਪਣਾ ਫੋਨ ਨੰਬਰ ਵੀ ਜਾਂਚ ਅਧਿਕਾਰੀ ਨਾਲ ਸਾਂਝਾ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਇਕਬਾਲ ਨੂੰ ਹਰ ਮਹੀਨੇ ਦੀ ਪਹਿਲੀ ਅਤੇ 15 ਤਰੀਕ ਨੂੰ ਤਫਤੀਸ਼ੀ ਅਫਸਰ ਨੂੰ ਫੋਨ ਕਰਨ ਅਤੇ ਉਨ੍ਹਾਂ ਨੂੰ ਆਪਣੀ ਲੌਕੇਸ਼ਨ ਬਾਰੇ ਦੱਸਦੇ ਰਹਿਣਾ ਪਵੇਗਾ।
ਇਸ ਤੋਂ ਇਲਾਵਾ ਅਦਾਲਤ ਨੇ ਵੱਖੋ ਵੱਖਰੀਆਂ ਸ਼ਰਤਾਂ ਵੀ ਲਗਾਈਆਂ ਕਿ ਉਹ ਬਿਨਾਂ ਆਗਿਆ ਤੋਂ ਦੇਸ਼ ਤੋਂ ਬਾਹਰ ਨਹੀਂ ਜਾਵੇਗਾ ਅਤੇ ਬੁਲਾਏ ਜਾਣ 'ਤੇ ਉਸ ਨੂੰ ਜਾਂਚ ਵਿਚ ਸ਼ਾਮਲ ਹੋਣਾ ਪਵੇਗਾ। ਨਾਲ ਹੀ ਅਦਾਲਤ ਨੇ ਹੇਠਲੀ ਅਦਾਲਤ ਨੂੰ ਸੁਣਵਾਈ ਦੀ ਹਰ ਤਾਰੀਖ ਨੂੰ ਹਾਜ਼ਰ ਹੋਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਇਸ ਦੌਰਾਨ ਉਹ ਨਾ ਤਾਂ ਕਿਸੇ ਨੂੰ ਧਮਕੀ ਦੇਵੇਗਾ, ਨਾ ਹੀ ਗਵਾਹਾਂ ਨੂੰ ਪ੍ਰਭਾਵਿਤ ਕਰੇਗਾ ਅਤੇ ਨਾ ਹੀ ਸਬੂਤਾਂ ਨਾਲ ਕੋਈ ਛੇੜਛਾੜ ਕਰੇਗਾ।
ਅਦਾਲਤ ਨੇ ਕਿਹਾ ਕਿ ਦੋਸ਼ੀ ਇਕਬਾਲ ਸਿੰਘ ਅਤੇ ਜ਼ਮਾਨਤਦਾਰ ਬਿਨਾਂ ਕਿਸੇ ਪੁਰਾਣੇ ਨੋਟਿਸ ਦੇ ਤਸਦੀਕ ਕੀਤੇ ਪਤੇ ਅਤੇ ਸਬੰਧਤ ਮੋਬਾਈਲ ਫੋਨ ਨੰਬਰਾਂ ਨੂੰ ਨਹੀਂ ਬਦਲਣਗੇ। 9 ਫਰਵਰੀ ਨੂੰ ਇਕਬਾਲ ਸਿੰਘ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਸੀ। ਇਕਬਾਲ ਸਿੰਘ 'ਤੇ 50,000 ਰੁਪਏ ਦਾ ਇਨਾਮ ਵੀ ਸੀ।
ਇਹ ਵੀ ਪੜ੍ਹੋ: ਵੈਕਸੀਨ ਦੀ ਅਸਲੀਅਤ ਉਡਾ ਦੇਵੇਗੀ ਹੋਸ਼! 53% ਟੀਕੇ ਅਮੀਰ ਮੁਲਕਾਂ ਕੋਲ, ਗ਼ਰੀਬ ਦੇਸ਼ਾਂ ਦੀ 60% ਆਬਾਦੀ ਨੂੰ 2023 ਤੱਕ ਵੀ ਨਹੀਂ ਮਿਲੇਗੀ ਵੈਕਸੀਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904