ਬਾਂਦਾ: ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਮਾਫੀਆ ਤੋਂ ਸਿਆਸਤ ਵਿੱਚ ਆਏ ਮੁਖਤਾਰ ਅੰਸਾਰੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਸ਼ਨੀਵਾਰ ਨੂੰ ਸਿਹਤ ਵਿਭਾਗ ਦੀ ਟੀਮ ਜੇਲ੍ਹ ਗਈ ਤੇ ਮੁਖਤਾਰ ਅੰਸਾਰੀ ਦਾ ਕੋਰੋਨਾ ਸੈਂਪਲ ਲਿਆ ਸੀ। ਐਤਵਾਰ ਨੂੰ ਰਿਪੋਰਟ ਆਉਣ ਤੋਂ ਬਾਅਦ ਮੁਖਤਾਰ ਕੋਰੋਨਾ ਪੌਜ਼ੇਟਿਵ ਪਾਇਆ ਗਿਆ। ਇਸ ਸਮੇਂ ਜੇਲ੍ਹ 'ਚ ਬੰਦ ਮੁਖਤਾਰ ਅੰਸਾਰੀ ਆਈਸੋਲੇਸ਼ਨ ਵਿੱਚ ਹੈ ਤੇ ਉਸ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ।


ਦੱਸ ਦਈਏ ਕਿ ਬਾਹੂਬਲੀ ਮੁਖਤਾਰ ਅੰਸਾਰੀ ਨੂੰ 7 ਅਪ੍ਰੈਲ ਦੀ ਸਵੇਰੇ ਨੂੰ ਪੰਜਾਬ ਤੋਂ ਉੱਤਰ ਪ੍ਰਦੇਸ਼ ਲਿਆਂਦਾ ਗਿਆ ਸੀ। ਮੁਖਤਾਰ ਅੰਸਾਰੀ ਨੂੰ ਲੈ ਕੇ ਜੇਲ੍ਹ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਸੁਰੱਖਿਆ ਕਰਮਚਾਰੀ ਜੇਲ੍ਹ ਦੇ ਬਾਹਰ ਤੇ ਅੰਦਰ ਤਾਇਨਾਤ ਹਨ। ਉੱਤਰ ਪ੍ਰਦੇਸ਼ ਤੇ ਹੋਰ ਸੂਬਿਆਂ ਵਿੱਚ ਅੰਸਾਰੀ ਖ਼ਿਲਾਫ਼ 52 ਕੇਸ ਚੱਲ ਰਹੇ ਹਨ ਤੇ ਇਨ੍ਹਾਂ ਵਿੱਚੋਂ 15 ਵਿੱਚ ਜਾਂਚ ਚੱਲ ਰਹੀ ਹੈ।


ਅੰਸਾਰੀ 'ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਪੂਰਵਾਂਚਲ ਵਿਚ ਕਈ ਘਿਨਾਉਣੀਆਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਕਈ ਪੁਲਿਸ ਕਰਮਚਾਰੀਆਂ ਨੂੰ ਮਾਰਿਆ। ਅੰਸਾਰੀ ਨੇ ਸੂਬੇ ਵਿੱਚ ਬਦਨਾਮ ਅਪਰਾਧੀਆਂ ਤੇ ਨਿਸ਼ਾਨੇਬਾਜ਼ਾਂ ਦਾ ਗਰੋਹ ਬਣਾਇਆ ਤੇ ਸਰਹੱਦੀ ਸੂਬੇ ਬਿਹਾਰ ਵਿੱਚ ਸ਼ਹਾਬੂਦੀਨ ਗਰੋਹ ਨਾਲ ਵੀ ਸੰਪਰਕ ਬਣਾ ਕੇ ਰੱਖਿਆ। ਸੂਬਾ ਸਰਕਾਰ ਨੇ ਅੰਸਾਰੀ ਗਰੋਹ ਦੇ ਚਾਲਕਾਂ ਤੇ ਇਸ ਨੂੰ ਪਨਾਹ ਦੇਣ ਵਾਲਿਆਂ ਖਿਲਾਫ ਵੀ ਆਰਥਿਕ ਕਾਰਵਾਈ ਕੀਤੀ ਹੈ।


ਇਹ ਵੀ ਪੜ੍ਹੋ: ਕੂਲਰ ਹੀ ਦੇਵੇਗਾ ਏਸੀ ਜਿੰਨੀ ਠੰਢੀ ਹਵਾ, ਬੱਸ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904