ਨਵੀਂ ਦਿੱਲੀ: ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਨੇ ਸ਼ਨੀਵਾਰ ਨੂੰ ਕੋਵੈਕਸੀਨ (COVAXIN) ਦੀਆਂ ਕੀਮਤਾਂ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਸੀਂ ਕੀਮਤਾਂ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸੂਬਾ ਸਰਕਾਰ ਲਈ 600 ਰੁਪਏ ਪ੍ਰਤੀ ਖੁਰਾਕ ਤੇ ਨਿੱਜੀ ਹਸਪਤਾਲਾਂ ਲਈ 1200 ਰੁਪਏ ਪ੍ਰਤੀ ਖੁਰਾਕ ਦੀ ਕੀਮਤ ਤੈਅ ਕੀਤੀ ਹੈ।


ਇੱਕ ਬਿਆਨ ਵਿਚ ਕੰਪਨੀ ਨੇ ਕਿਹਾ ਕਿ ਕੋਵੈਕਸੀਨ ਦੇ ਨਿਰਯਾਤ ਲਈ 15 ਤੋਂ 20 ਡਾਲਰ ਰੱਖੇ ਗਏ ਹਨ। ਕੰਪਨੀ ਨੇ ਕਿਹਾ ਕਿ ਅਸੀਂ ਭਾਰਤ ਅਤੇ ਦੁਨੀਆ ਵਿਚ ਚੱਲ ਰਹੇ COVID-19 ਮਹਾਂਮਾਰੀ ਬਾਰੇ ਬਹੁਤ ਚਿੰਤਤ ਹਾਂ। ਅਸੀਂ ਸਾਰਿਆਂ ਦੀ ਸੁਰੱਖਿਆ ਤੇ ਚੰਗੀ ਸਿਹਤ ਲਈ ਦਿਲੋਂ ਕਾਮਨਾ ਕਰਦੇ ਹਾਂ।


ਭਾਰਤ ਬਾਇਓਟੈਕ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਕ੍ਰਿਸ਼ਨਾ ਐਮ ਐੱਲਾ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਕੇਂਦਰ ਸਰਕਾਰ ਨੂੰ 150 ਰੁਪਏ ਪ੍ਰਤੀ ਖੁਰਾਕ ਦੀ ਦਰ ‘ਤੇ ਕੋਵੈਕਸੀਨ ਦੀ ਸਪਲਾਈ ਕਰ ਰਹੀ ਹੈ ਅਤੇ ਕੇਂਦਰ ਆਪਣੇ ਵੱਲੋਂ ਇਹ ਟੀਕਾ ਮੁਫਤ ਵੰਡ ਰਿਹਾ ਹੈ। ਐੱਲਾ ਨੇ ਕਿਹਾ, “ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਕੰਪਨੀ ਦੀ ਅੱਧੀ ਤੋਂ ਵੱਧ ਉਤਪਾਦਨ ਸਮਰੱਥਾ ਕੇਂਦਰ ਸਰਕਾਰ ਨੂੰ ਸਪਲਾਈ ਕਰਨ ਲਈ ਰਾਖਵੀਂ ਰੱਖੀ ਗਈ ਹੈ।”


ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨਾਲ ਨਵੇਂ ਸਮਝੌਤੇ ਲਈ ਕੋਵੀਸ਼ਿਲਡ ਟੀਕੇ ਦੀ ਕੀਮਤ 400 ਰੁਪਏ ਪ੍ਰਤੀ ਖੁਰਾਕ ਤੈਅ ਕੀਤੀ ਸੀ ਤੇ ਨਿੱਜੀ ਹਸਪਤਾਲਾਂ ਲਈ 600 ਰੁਪਏ ਪ੍ਰਤੀ ਖੁਰਾਕ ਤੈਅ ਕੀਤੀ। ਫਿਲਹਾਲ ਇਹ ਕੇਂਦਰ ਸਰਕਾਰ ਨੂੰ 150 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਟੀਕਾ ਸਪਲਾਈ ਕਰ ਰਿਹਾ ਹੈ।


ਇਹ ਵੀ ਪੜ੍ਹੋ: ਪੁਲਿਸ ਨਹੀਂ ਕੱਟੇਗੀ ਤੁਹਾਡਾ ਚਾਲਾਨ, ਬੱਸ ਮੋਬਾਈਲ ਫੋਨ 'ਚ ਕਰੋ ਇਹ ਕੰਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904