ਅਮਰੀਕਾ ਤੋਂ ਆਏ ਬੰਦੇ ਨੇ ਔਰਤ ਦੇ ਸਿਰ 'ਚ ਇੱਟ ਮਾਰ ਕੀਤਾ ਕਤਲ
ਏਬੀਪੀ ਸਾਂਝਾ | 28 Oct 2020 12:52 PM (IST)
ਰਈਆ ਤੋਂ ਔਰਤ ਦੇ ਸਿਰ 'ਚ ਇੱਟ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਮ੍ਰਿਤਕਾ ਦਾ ਬੇਟਾ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਇਹ ਮਾਮਲਾ ਦੋ ਪਰਿਵਾਰਾਂ ਦੀ ਪੁਰਾਣੀ ਰੰਜਿਸ਼ ਦਾ ਹੈ। ਦੋਵਾਂ ਪਰਿਵਾਰਾਂ ਦਰਮਿਆਨ ਕੁਝ ਸਮੇਂ ਤੋਂ ਰੰਜਿਸ਼ ਚੱਲਦੀ ਆ ਰਹੀ ਸੀ।
ਰਈਆ: ਰਈਆ ਤੋਂ ਔਰਤ ਦੇ ਸਿਰ 'ਚ ਇੱਟ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਮ੍ਰਿਤਕਾ ਦਾ ਬੇਟਾ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਇਹ ਮਾਮਲਾ ਦੋ ਪਰਿਵਾਰਾਂ ਦੀ ਪੁਰਾਣੀ ਰੰਜਿਸ਼ ਦਾ ਹੈ। ਦੋਵਾਂ ਪਰਿਵਾਰਾਂ ਦਰਮਿਆਨ ਕੁਝ ਸਮੇਂ ਤੋਂ ਰੰਜਿਸ਼ ਚੱਲਦੀ ਆ ਰਹੀ ਸੀ। ਮ੍ਰਿਤਕਾ ਦੀ ਪਛਾਣ ਰੇਖਾ ਵਜੋਂ ਹੋਈ ਹੈ ਜਦਕਿ ਉਸ ਦਾ ਬੇਟਾ ਕਾਰਤਿਕ ਛਾਬੜਾ ਗੰਭੀਰ ਜ਼ਖਮੀ ਹੈ। ਪੁਲਿਸ ਮੁਤਾਬਕ ਕਥਿਤ ਹਮਲਾਵਰ ਅਕਸ਼ੈ ਅਮਰੀਕਾ ਦਾ ਵਸਨੀਕ ਹੈ ਤੇ ਫਿਲਹਾਲ ਉਹ ਫਰਾਰ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਵਾਰਦਾਤ ਸਵੇਰੇ ਤੜਜੇ 6 ਵਜੇ ਦੀ ਹੈ ਜਦ ਰੇਖਾ ਤੇ ਉਸ ਦਾ ਬੇਟਾ ਕਾਰਤਿਕ ਆਪਣੇ ਘਰ 'ਚ ਵੱਖ-ਵੱਖ ਕਮਰਿਆ 'ਚ ਸੁੱਤੇ ਹੋਏ ਸੀ। ਕੋਰੋਨਾ ਦੀ ਦੂਜੀ ਲਹਿਰ ਦਾ ਖਤਰਾ! ਜਾਣੋ ਕੇਂਦਰ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ ਰੇਖਾ ਦਾ ਪਤੀ ਤੜਕੇ ਆਪਣੀ ਚੱਕੀ 'ਤੇ ਚਲਾ ਗਿਆ ਤਾਂ ਘਰ ਦਾ ਗੇਟ ਰੋਜ਼ਾਨਾ ਵਾਂਗ ਖੁੱਲਾ ਛੱਡ ਗਿਆ। ਇਸ ਤੋਂ ਬਾਅਦ ਹਮਲਾਵਰ ਘਰ 'ਚ ਦਾਖਲ ਹੋਇਆ ਅਤੇ ਰੇਖਾ ਤੇ ਉਸ ਦੇ ਬੇਟੇ 'ਤੇ ਹਮਲਾ ਕਰ ਦਿੱਤਾ। ਇਸ ਨਾਲ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ