ਮੱਕਾ ਮਦੀਨਾ: ਸਾਊਦੀ ਅਰਬ 'ਚ ਪਵਿਤਰ ਧਾਰਮਿਕ ਸਥਾਨ ਮੱਕਾ ਮਦੀਨਾ 'ਚ ਇਕ ਕਾਰ ਸਵਾਰ ਨੇ ਕਾਰ ਚਲਾਉਂਦੇ ਹੋਏ ਮਸਜਿਦ ਦੇ ਗੇਟ 'ਚ ਮਾਰ ਦਿਤੀ । ਕਾਰ ਸਵਾਰ ਤੇਜ਼ ਰਫਤਾਰ 'ਚ ਕਾਰ ਨੂੰ ਚਲਾਉਂਦੇ ਮੱਕਾ ਮਦੀਨਾ ਦੀ ਮਸਜਿਦ ਦੇ ਬਾਹਰੀ ਗੇਟ 'ਚ ਕਾਰ ਨੂੰ ਕਰੇਸ਼ ਕਰ ਦਿੱਤਾ।
ਇਹ ਕਾਰ ਤੇਜ਼ ਰਫਤਾਰ 'ਚ ਬੇਰੀਅਰ ਨੂੰ ਤੋੜਦੀ ਹੋਈ ਮੱਕਾ ਮਦੀਨਾ ਦੇ ਪਵਿਤਰ ਮਸਜਿਦ ਵੱਲ ਆਈ ਅਤੇ ਗੇਟ 'ਚ ਜਾ ਟਕਰਾਈ। ਸਾਉਦੀ ਪੁਲਿਸ ਨੇ ਕਾਰ ਸਵਾਰ ਨੂੰ ਗਿਰਫਤਾਰ ਕਰ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਸ਼ੁਰੂਆਤੀ ਜਾਂਚ 'ਚ ਇਹ ਪਤਾ ਲਗਿਆ ਹੈ ਕਿ ਇਸ ਕਾਰ ਸਵਾਰ ਦਾ ਮਾਨਸਿਕ ਸੰਤੁਲਣ ਠੀਕ ਨਹੀਂ ਸੀ। ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨੀ ਹੋਇਆ ਹੈ।