ਨਵੀਂ ਦਿੱਲੀ: ਹੇਲੋਵੀਨ ਨੂੰ Halloween, or Hallowe'en ਜਾਂ Allhalloween ਵੀ ਕਿਹਾ ਜਾਂਦਾ ਹੈ। ਹੈਲੋਵੀਨ ਕੀ ਹੈ, ਜੇ ਤੁਸੀਂ ਵੀ ਇਹੀ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਇਸ ਦਾ ਜਵਾਬ ਦੇਵਾਂਗੇ। ਅਸਲ ਵਿੱਚ ਹੈਲੋਵੀਨ ਮੁੱਖ ਤੌਰ 'ਤੇ ਪੱਛਮੀ ਦੇਸ਼ਾਂ ਦਾ ਇੱਕ ਤਿਉਹਾਰ ਹੈ। ਉੱਥੇ ਇਹ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਹੈਲੋਵੀਨ ਹਰ ਸਾਲ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਬੱਚੇ ਘਰ-ਘਰ ਜਾ ਕੇ ਹੈੱਪੀ ਹੇਲੋਵੀਨ ਕਹਿੰਦੇ ਹਨ ਅਤੇ ਚੌਕਲੇਟ ਜਾਂ ਕੈਂਡੀ ਵਰਗੀਆਂ ਮਠਿਆਈ ਲੈਂਦੇ ਹਨ। ਜਦਕਿ ਇਸ ਮੌਕੇ ਘਰ ਦੇ ਬਜ਼ੁਰਗ ਸ਼ਾਂਤੀ ਲਈ ਅਰਦਾਸ ਕਰਦੇ ਹਨ।

ਇਸ ਤਿਉਹਾਰ ਨੂੰ ਮਨਾਉਣ ਦਾ ਢੰਗ ਕੁਝ ਵੱਖਰਾ ਹੈ। ਦੂਸਰੇ ਤਿਉਹਾਰਾਂ 'ਤੇ ਜਿੱਥੇ ਹਰ ਕੋਈ ਨਵੇਂ ਕੱਪੜੇ ਪਾਉਂਦੇ ਹਨ ਅਤੇ ਸਜਦੇ ਹਨ, ਹੈਲੋਵੀਨ 'ਤੇ ਲੋਕ ਡਰਾਉਣੇ ਰੂਪ 'ਚ ਨਜ਼ਰ ਆਉਂਦੇ ਹਨ। ਇਸ ਦਿਨ ਡਰਾਉਣਾ ਮੈਕਅੱਪ ਦੀ ਵਰਤੋਂ ਕੀਤੀ ਜਾਂਦੀ ਹੈ।



ਹੁਣ ਜਾਣੋ ਇਸ ਦੀ ਕਹਾਣੀ:

ਹੈਲੋਵੀਨ ਦੀ ਸ਼ੁਰੂਆਤ ਕਿਵੇਂ ਹੋਈ ਇਸ ਦੇ ਪਿੱਛੇ ਇੱਕ ਕਹਾਣੀ ਹੈ। ਦਰਅਸਲ, ਇਹ ਤਿਉਹਾਰ ਯੂਰਪ ਵਿੱਚ ਸਾਲਟਿਕ ਲੋਕਾਂ ਦੀ ਜਾਤੀ ਨਾਲ ਸਬੰਧਤ ਹੈ। ਇਸ ਜਾਤੀ ਦੇ ਲੋਕਾਂ ਦਾ ਮੰਨਣਾ ਹੈ ਕਿ ਸਾਲ ਦੇ ਇਸ ਸਮੇਂ ਪੁਰਖਿਆਂ ਦੀਆਂ ਰੂਹਾਂ ਆਉਂਦੀਆਂ ਹਨ। ਉਹ ਦੁਨੀਆ ਵਿਚ ਮੌਜੂਦ ਲੋਕਾਂ ਨਾਲ ਵੀ ਗੱਲਬਾਤ ਕਰ ਸਕਦੀਆਂ ਹਨ। ਇਸਦੇ ਪਿੱਛੇ ਦਾ ਕਾਰਨ ਇਹ ਸੀ ਕਿ ਸੇਲਟਿਕ ਜਾਤੀ ਦੇ ਲੋਕਾਂ ਨੇ ਸੋਚਿਆ ਕਿ ਪੂਰਵਜ ਦੀ ਆਤਮਾ ਦੇ ਆਉਣ ਨਾਲ ਉਨ੍ਹਾਂ ਦਾ ਕੰਮ ਅਸਾਨ ਹੋ ਜਾਵੇਗਾ। ਪਹਿਲਾਂ ਇਸ ਨੂੰ ‘All Saints-Day'-All Hallows (holy) ਕਿਹਾ ਜਾਂਦਾ ਸੀ। ਜੋ ਸਮੇਂ ਦੇ ਨਾਲ ਹੈਲੋਵੀਨ ਬਣ ਗਿਆ।

'ਹੈਲੋਵੀਨ ਡੇਅ' ਦਾ ਖੁਮਾਰ ਹੁਣ ਪੱਛਮੀ ਦੇਸ਼ਾਂ ਦੇ ਨਾਲ-ਨਾਲ ਭਾਰਤ 'ਤੇ ਵੀ ਚੜ੍ਹਨ ਲੱਗਿਆ ਹੈ। ਭਾਰਤ ਵਿੱਚ ਵੀ ਲੋਕ ਇਸ ਦਿਨ ਮੇਕਅਪ ਅਤੇ ਪਹਿਰਾਵੇ ਨਾਲ ‘ਪ੍ਰੇਤ’ ਬਣ ਕੇ ਮਨਾਉਂਦੇ ਹਨ। ਜਦੋਂ ਕਿ ਬੱਚਿਆਂ ਲਈ ਚੌਕਲੇਟ ਲੈਣ ਦਾ ਦਿਨ ਹੁੰਦਾ ਹੈ, ਬਜ਼ੁਰਗ ਇਸ ਦਿਨ ਪੂਰਵਜਾਂ ਦੀਆਂ ਰੂਹਾਂ ਲਈ ਪ੍ਰਾਰਥਨਾ ਕਰਦੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904