ਚੀਨ 'ਚ ਇਕ ਵਿਅਕਤੀ ਦੀ ਅੱਖ 'ਚ ਜਿਉਂਦੇ ਕੀੜੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰ ਨੇ ਇਸ ਵਿਅਕਤੀ ਦੀ ਅੱਖ 'ਚੋਂ 20 ਜਿਉਂਦੇ ਕੀੜੇ ਕੱਢੇ ਹਨ। ਡੇਲੀ ਸਟਾਰ ਦੀ ਰਿਪੋਰਟ ਦੇ ਮੁਤਾਬਕ ਇਸ 60 ਸਾਲਾ ਮਰੀਜ਼ ਦੀ ਪਛਾਣ ਉਸ ਦੇ ਉਪਨਾਮ ਵਾਨ ਤੋਂ ਹੋਈ। ਵਾਨ ਨੂੰ ਕੁਝ ਮਹੀਨੇ ਪਹਿਲਾਂ ਜਦੋਂ ਆਪਣੀ ਅੱਖ 'ਚ ਕੁਝ ਦਿੱਕਤ ਹੋਈ ਤਾਂ ਉਸ ਨੇ ਸੋਚਿਆ ਕਿ ਇਹ ਥਕਾਨ ਦੇ ਕਾਰਨ ਹੋ ਰਿਹਾ ਹੈ। ਉਸ ਨੇ ਇਸ 'ਤੇ ਧਿਆਨ ਨਹੀਂ ਦਿੱਤਾ। ਵਾਨ ਦੀਆਂ ਅੱਖਾਂ 'ਚ ਜਦੋਂ ਦਰਦ ਵਧਣ ਲੱਗਾ ਤਾਂ ਉਸ ਨੂੰ ਸੁਝੋਊ ਸ਼ਹਿਰ ਦੇ ਇਕ ਹਸਪਤਾਲ 'ਚ ਭਰਤੀ ਕਰਾਇਆ ਗਿਆ।


ਕੁੱਤਿਆਂ ਤੇ ਬਿੱਲੀਆਂ 'ਚ ਪਾਏ ਜਾਂਦੇ ਪਰਜੀਵੀ ਕੀੜੇ


ਖਲੀਜ ਟਾਇਮਜ਼ ਦੇ ਮੁਤਾਬਕ ਹਸਪਤਾਲ ਦੇ ਡਾਕਟਰਾਂ ਨੇ ਟੋਟਲ ਮੈਡੀਕਲ ਐਗਜ਼ਾਮਿਨ ਕੀਤਾ ਤੇ ਉਸ ਦੀ ਸੱਜੀ ਪਲਕ ਦੇ ਹੇਠਾਂ ਘੱਟੋ ਘੱਟ 20 ਜੀਵਿਤ ਕੀੜੇ ਪਾਏ। ਡਾ.ਸ਼ੀ ਟਿੰਗ ਨੇ ਕੀੜੇ ਨੂੰ ਹਟਾਉਣ ਲਈ ਇਕ ਮੈਡੀਕਲ ਪ੍ਰੋਸੀਜ਼ਰ ਕੰਡਕਟ ਕੀਤਾ। ਉਨ੍ਹਾਂ ਕੀੜੇ ਨੂੰ ਨੇਮਾਟੋਡ ਦੇ ਰੂਪ 'ਚ ਆਇਡੈਂਟੀਫਾਈ ਕੀਤਾ ਤੇ ਅੱਖ ਚੋਂ ਘੱਟੋ ਘੱਟ 20 ਕੀੜੇ ਕੱਢੇ।


ਨੇਮਾਟੋਡ ਕੌਮਨ ਪਰਜੀਵੀ ਹੁੰਦੇ ਹਨ। ਇਹ ਕੁੱਤੇ ਬਿੱਲੀਆਂ ਅਤੇ ਹੋਰ ਕਈ ਜਾਨਵਰਾਂ 'ਚ ਪਾਏ ਜਾ ਸਕਦੇ ਹਨ। ਡਾ.ਸ਼ੀ ਟਿੰਗ ਦੇ ਮੁਤਾਬਕ ਲਾਰਵਾ ਤੋਂ ਕੀੜਿਆਂ 'ਚ ਵਿਕਸਤ ਹੋਣ 'ਚ ਉਨ੍ਹਾਂ ਨੂੰ 15 ਤੋਂ 20 ਦਿਨ ਲੱਗਦੇ ਹਨ।


ਅੱਜ ਰਾਤ ਆਸਮਾਨ 'ਚ ਦਿਖੇਗਾ ਦੁਰਲੱਭ ਨਜ਼ਾਰਾ, ਜਾਣੋ ਕੀ ਹੋਵੇਗਾ ਖਾਸ

ਤੁਰਕੀ 'ਚ ਸ਼ਕਤੀਸ਼ਾਲੀ ਭੂਚਾਲ ਨਾਲ 17 ਲੋਕਾਂ ਦੀ ਮੌਤ ਤੇ ਸੈਂਕੜੇ ਜ਼ਖ਼ਮੀ, ਇਮਾਰਤਾਂ ਤਬਾਹ


ਮਰੀਜ਼ ਨੂੰ ਪਤਾ ਨਹੀਂ ਅੱਖਾਂ 'ਚ ਕਿਵੇਂ ਪਹੁੰਚੇ ਕੀੜੇ


ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕੀੜੇ ਵਾਨ ਦੀਆਂ ਅੱਖਾਂ 'ਚ ਕਿਵੇਂ ਆਏ। ਵਾਨ ਨੇ ਹਸਪਤਾਲ 'ਚ ਮੈਡੀਕਲ ਸਟਾਫ ਨੂੰ ਦੱਸਿਆ ਕਿ ਉਨ੍ਹਾਂ ਦੇ ਕੋਲ ਕੋਈ ਪਾਲਤੂ ਜਾਨਵਰ ਨਹੀਂ ਹੈ। ਅਜਿਹੇ 'ਚ ਹੋ ਸਕਦਾ ਹੈ ਕਿ ਕੰਮ ਦੌਰਾਨ ਉਹ ਬਾਹਰ ਪਰਜੀਵੀਆਂ ਦੇ ਸੰਪਰਕ 'ਚ ਆਇਆ ਹੋਵੇ।


ਅਮਰੀਕਾ 'ਚ ਵੀ 2018 'ਚ ਇਕ ਮਹਿਲਾ ਆਪਣੇ ਚਿਹਰੇ 'ਤੇ ਧੱਬਾ ਦੇਖਕਰ ਦੰਗ ਰਹਿ ਗਈ ਸੀ। ਬਾਅਦ 'ਚ ਪਤਾ ਲੱਗਾ ਕਿ ਇਹ ਅਸਲ 'ਚ ਉਨ੍ਹਾਂ ਦੀ ਚਮੜੀ ਦੇ ਹੇਠ ਰਹਿਣ ਵਾਲਾ ਪਰਜੀਵੀ ਕੀੜਾ ਸੀ।


US Elections 2020: ਲਾਸੇਂਟ ਮੈਗਜ਼ੀਨ ਨੇ ਵੋਟਰਾਂ ਨੂੰ ਕੀਤੀ ਬਦਲਾਅ ਦੀ ਅਪੀਲ, ਸੰਪਾਦਕੀ 'ਚ ਲਿਖੀ ਵੱਡੀ ਗੱਲ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ