ਕਰਨਾਲ: ਕਰਨਾਲ ਦੇ ਇੰਦਰੀ ਰੋਡ 'ਤੇ ਦਰੜ ਪਿੰਡ ਨੇੜੇ ਯੂਨੀਵਰਸਲ ਕੈਮੀਕਲ ਫੈਕਟਰੀ ਨੂੰ ਅੱਗ ਲੱਗ ਗਈ। ਇਸ ਫੈਕਟਰੀ ਵਿਚ ਲੁਬਰੀਕੈਂਟ ਬਣਾਏ ਜਾਂਦੇ ਹਨ। ਅੱਗ ਲੱਗਣ ਦਾ ਕਾਰਨ ਟੈਂਕ 'ਚ ਲੀਕੇਜ ਹੋ ਸਕਦਾ ਹੈ। 15 ਗੱਡੀਆਂ ਨੇ ਲਗਭਗ ਸਾਢੇ ਪੰਜ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ਨੂੰ ਕਾਬੂ ਕੀਤਾ। ਪੂਰੀ ਫੈਕਟਰੀ ਅੱਗ ਦੀ ਲਪੇਟ ਵਿਚ ਆ ਗਈ। ਲੰਬੇ ਸਮੇਂ ਤੋਂ ਇਸ ਫੈਕਟਰੀ ਵਿੱਚ ਲੁਬਰੀਕੈਂਟ ਤਿਆਰ ਕੀਤੇ ਜਾਂਦੇ ਹਨ। ਐਤਵਾਰ ਦਾ ਦਿਨ ਸੀ, ਜਿਸ ਕਰਕੇ ਜ਼ਿਆਦਾ ਵਰਕਰ ਨਹੀਂ ਆਏ ਸੀ। ਫੈਕਟਰੀ ਬੰਦ ਹੋਣ ਦਾ ਸਮਾਂ ਸੀ ਜਦੋਂ ਅਚਾਨਕ ਅੱਗ ਲੱਗ ਗਈ।


 


ਮਜ਼ਦੂਰਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਭੜਕ ਗਈ, ਜਿਸ ਤੋਂ ਬਾਅਦ ਮਜ਼ਦੂਰ ਫੈਕਟਰੀ ਵਿਚੋਂ ਬਾਹਰ ਆ ਗਏ। ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਬੁਲਾਇਆ ਗਿਆ। ਇਹ ਅੱਗ ਰਾਤ 12.30 ਵਜੇ ਲੱਗੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚਣੇ ਸ਼ੁਰੂ ਹੋ ਗਈਆਂ। ਅੱਗ ਇੰਨੀ ਭੜਕ ਗਈ ਸੀ ਕਿ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਹ ਰਹੀਆਂ ਸਨ। ਫੈਕਟਰੀ ਵਿਚ ਕੋਈ ਧਮਾਕਾ ਹੋ ਸਕਦਾ ਸੀ ਕਿਉਂਕਿ ਉਥੇ ਤੇਲ ਰੱਖਿਆ ਹੋਇਆ ਸੀ। 


 


ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਹੌਲੀ ਹੌਲੀ ਅੱਗ ‘ਤੇ ਕਾਬੂ ਪਾਇਆ। ਅੱਗ ਦੀਆਂ ਲਪਟਾਂ ਕਾਬੂ ਵਿਚ ਆਉਣ ਤੋਂ ਬਾਅਦ, ਫੈਕਟਰੀ ਦੇ ਮਾਲਕ ਤੋਂ ਲੈ ਕੇ ਕਰਮਚਾਰੀਆਂ ਨੇ ਸੁੱਖ ਦਾ ਸਾਹ ਲਿਆ, ਪਰ ਉਦੋਂ ਤਕ ਫੈਕਟਰੀ ਸੜ੍ਹ ਕੇ ਸੁਆਹ ਹੋ ਗਈ ਸੀ। ਤਕਰੀਬਨ ਸਾਢੇ ਪੰਜ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ਬੁਝਾਊ ਅਮਲੇ ਦੀਆਂ 15 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। 


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904