ਕੋਰੋਨਾ ਮਹਾਮਾਰੀ ਦੇ ਚੱਲਦਿਆਂ ਟੋਕਿਓ ਓਲੰਪਿਕਸ ਬਹੁਤ ਹੀ ਸਾਵਧਾਨੀ ਤੇ ਵਿਸ਼ੇਸ਼ ਨਿਯਮਾਂ ਤਹਿਤ ਹੋਵੇਗਾ। ਇਸ ਸਬੰਧੀ ਕੁਝ ਖਾਸ ਨਿਯਮ ਉਲੀਕੇ ਗਏ ਹਨ। ਟੋਕਿਓ ਓਲੰਪਿਕਸ ਦੇ ਸਪੋਰਟ-ਸਪੈਸੀਫਿਕ ਰੈਗੂਲੇਸ਼ਨਜ਼ (SSR) ਨੇ ਸਪਸ਼ਟ ਕਰ ਦਿੱਤਾ ਕਿ ਇਕ ਪ੍ਰਤੀਭਾਗੀ ਦੇ ਕੋਰੋਨਾ ਪੌਜ਼ੇਟਿਵ ਹੋਣ 'ਤੇ ਫਾਈਨਲ ਮੁਕਾਬਲਾ ਕਿਵੇਂ ਕਰਵਾਇਆ ਜਾਵੇਗਾ।


SSR ਨੇ ਫੈਸਲਾ ਕੀਤਾ ਹੈ ਕਿ ਜੇਕਰ ਬੌਕਸਿੰਗ ਈਵੈਂਟ ਦੇ ਫਾਈਨਲ 'ਚ ਹਿੱਸਾ ਲੈਣ ਵਾਲੇ ਕਿਸੇ ਖਿਡਾਰੀ ਨੂੰ ਕੋਰੋਨਾ ਵਾਇਰਸ ਹੁੰਦਾ ਹੈ ਤਾਂ ਵਿਰੋਧੀ ਨੂੰ ਸੋਨ ਤਗਮਾ ਦਿੱਤਾ ਜਾਵੇਗਾ। ਨਿਯਮਾਂ ਤਹਿਤ ਕੋਵਿਡ-19 ਪੌਜ਼ੇਟਿਵ ਪਾਏ ਜਾਣ ਵਾਲੇ ਭਾਗੀਦਾਰੀ ਨੂੰ ਚਾਂਦੀ ਦਾ ਤਗਮਾ ਦਿੱਤਾ ਜਾਵੇਗਾ। 


ਇਹ ਨਿਯਮ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਤੇ ਅੰਤਰ-ਰਾਸ਼ਟਰੀ ਫੈਡਰੇਸ਼ਨਜ਼ (IFS) ਨੇ ਸਾਂਝੇ ਤੌਰ 'ਤੇ ਬਣਾਇਆ ਹੈ। ਮਹਾਮਾਰੀ ਦਰਮਿਆਨ ਪੂਰੇ ਈਵੈਂਟ ਨੂੰ ਨਿਰਵਿਘਨ ਨੇਪਰੇ ਚਾੜਨ ਲਈ ਕੁਝ ਖਾਸ ਨਿਯਮ ਬਣਾਏ ਗਏ ਹਨ।