ਮਨਵੀਰ ਕੌਰ ਰੰਧਾਵਾ


ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ (coronavirus) ਦੇ ਸੰਕਰਮਣ ਦੇ ਕੇਸ ਰੁਕਣ ਦਾ ਨਾਂ ਨਹੀਂ ਲੈ ਰਹੇ। ਕੋਰੋਨਾਵਾਇਰਸ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਪਿਛਲੇ ਦਿਨਾਂ ‘ਚ ਮੁਹਾਲੀ ਅਤੇ ਜਲੰਧਰ ਵਿੱਚ ਅਨੁਮਾਨਤ ਤੋਂ ਵੱਧ ਵਾਧਾ ਹੋਇਆ ਹੈ। ਬੁੱਧਵਾਰ ਨੂੰ ਜਲੰਧਰ ‘ਚ ਵੀ 5 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ ਮਿਲ ਕੇ 257 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਚੋਂ 53 ਲੋਕ ਤੰਦਰੁਸਤ ਹੋ ਗਏ, ਜਦੋਂ ਕਿ ਹੁਣ ਤੱਕ 16 ਵਿਅਕਤੀ ਇਸ ਖ਼ਤਰਨਾਕ ਵਾਇਰਸ ਕਰਕੇ ਮੌਤ ਦੇ ਮੁੰਹ ‘ਚ ਚਲੇ ਗਏ।

ਸੂਬੇ ‘ਚ ਕੋਰੋਨਾ ਸੰਕਰਮਣ ਦੀ ਦਰ ਅਪਰੈਲ ਦੇ ਦੂਜੇ ਹਫ਼ਤੇ ‘ਚ ਕਾਫੀ ਜ਼ਿਆਦਾ ਸੀ ਅਤੇ ਤੀਜੇ ਹਫ਼ਤੇ ‘ਚ ਫਿਰ ਹੌਲੀ ਹੋ ਗਈ। ਪਹਿਲੇ ਹਫ਼ਤੇ 52, ਦੂਜੇ ਹਫ਼ਤੇ 87, ਜਦੋਂ ਕਿ ਇਸ ਹਫ਼ਤੇ 59 ਕੇਸ ਆਏ ਸੀ। ਦੱਸ ਦਈਏ ਕਿ ਸੂਬੇ ਦੇ ਛੇ ਜ਼ਿਲ੍ਹੇ ਰੈਡ ਜ਼ੋਨ, 13 ਓਰੇਂਜ ਜ਼ੋਨ ਅਤੇ ਤਿੰਨ ਗ੍ਰੀਨ ਜ਼ੋਨ ‘ਚ ਹਨ। ਮੁਹਾਲੀ ਵਿੱਚ ਸਭ ਤੋਂ ਵੱਧ 62 ਹਨ, ਜਦੋਂ ਕਿ ਜਲੰਧਰ ਵਿੱਚ 53 ਕੋਰੋਨਾ ਪੌਜ਼ੇਟਿਵ ਹਨ।

ਜਦਕਿ, ਹੁਣ ਤੱਕ ਸੂਬੇ ‘ਚ 49 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 16 ਦੀ ਮੌਤ ਹੋ ਗਈ ਹੈ। ਸਭ ਤੋਂ ਵੱਧ ਚਾਰ ਮੌਤਾਂ ਲੁਧਿਆਣਾ ‘ਚ ਹਨ। ਜਲੰਧਰ, ਅੰਮ੍ਰਿਤਸਰ ਅਤੇ ਮੁਹਾਲੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਪਠਾਨਕੋਟ, ਨਵਾਂ ਸ਼ਹਿਰ, ਹੁਸ਼ਿਆਰਪੁਰ, ਗੁਰਦਾਸਪੁਰ, ਰੋਪੜ ਅਤੇ ਬਰਨਾਲਾ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।