ਪੋਲੈਂਡ ‘ਚ ਇੱਕ ਹਾਦਸਾ ਹੋਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕਾਰ ਨੇ ਚੌਰਾਹੇ ‘ਤੇ ਡਿਵਾਈਡਰ ਨੂੰ ਟੱਕਰ ਮਾਰ ਦਿੱਤੀ ਤੇ ਹਵਾ ‘ਚ ਉੱਡ ਗਈ। ਇਹ ਹੈਰਾਨ ਕਰਨ ਵਾਲੀ ਘਟਨਾ ‘ਚ ਕੈਦ ਹੋ ਗਈ ਤੇ ਇਹ ਫੁਟੇਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਫੇਸਬੁੱਕ ‘ਤੇ ਪੋਸਟ ਕੀਤਾ। ਸਿਲਵਰ ਸੁਜ਼ੂਕੀ ਸਵਿਫਟ ਹਵਾ ‘ਚ ਉੱਡਦੀ ਦਿਖਾਈ ਦਿੱਤੀ। ਇਸ ਵੀਡੀਓ ਨੂੰ 10 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ।

ਡੇਲੀ ਮੇਲ ਮੁਤਾਬਕ, ਰਾਬੀਨ ਪਿੰਡ ਵਿੱਚ ਇੱਕ ਕਾਰ ਖਾਲੀ ਸੜਕ ਤੋਂ ਆਉਂਦੀ ਹੈ ਤੇ ਇੱਕ ਡਿਵਾਈਡਰ ਨਾਲ ਟਕਰਾ ਕੇ ਹਵਾ ‘ਚ ਉੱਡ ਜਾਂਦੀ ਹੈ। ਕਾਰ ਪੋਪ ਦੇ ਬੁੱਤ ਨਾਲ ਟਕਰਾਈ ਤੇ ਜ਼ਮੀਨ ‘ਤੇ ਡਿੱਗ ਗਈ। ਕਾਰ ਦੇ ਡਿੱਗਦਿਆਂ ਹੀ ਇਸ ਨੂੰ ਅੱਗ ਲੱਗ ਗਈ। ਅੱਗ ਬੁਝਾਉ ਅਮਲਾ ਸਮੇਂ ‘ਤੇ ਪਹੁੰਚਿਆ ਤੇ ਦਰਵਾਜਾ ਕੱਟ ਕੇ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਡਰਾਈਵਰ ਦੀ ਉਮਰ 41 ਸੀ, ਜਿਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ।

ਇਹ ਘਟਨਾ ਬੀਤੇ ਐਤਵਾਰ ਸ਼ਾਮ 6 ਵਜੇ ਦੇ ਕਰੀਬ ਵਾਪਰੀ ਤੇ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਖੁਸ਼ਕਿਸਮਤੀ ਨਾਲ ਡਰਾਈਵਰ ਨੂੰ ਸਿਰਫ ਸੱਟਾਂ ਲੱਗੀਆਂ ਤੇ ਉਹ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਵੀਡੀਓ ਵੇਖੋ:



ਇਸ ਵੀਡੀਓ ਨੂੰ ਪਿਛਲੇ ਹਫ਼ਤੇ ਸ਼ੇਅਰ ਕੀਤਾ ਗਿਆ। ਜਿਸ ਨੂੰ ਹੁਣ ਤੱਕ 1 ਮਿਲੀਅਨ ਵਿਊਜ਼ ਮਿਲੇ ਹਨ, ਨਾਲ ਹੀ ਇਸ ਨੂੰ 4 ਹਜ਼ਾਰ ਤੋਂ ਵੱਧ ਸ਼ੇਅਰ ਤੇ ਹਜ਼ਾਰ ਤੋਂ ਵੱਧ ਲਾਈਕ ਮਿਲੇ ਹਨ। ਸਥਾਨਕ ਅਧਿਕਾਰੀਆਂ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਇਹ ਦੇਖਿਆ ਜਾ ਸਕਦਾ ਹੈ ਕਿ ਕਾਰ ਦੇ ਚੀਥੜੇ ਉੱਡ ਹੋਏ ਹਨ।



ਪੁਲਿਸ ਹੁਣ ਖੂਨ ਦੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰ ਰਹੀ ਹੈ ਤਾਂ ਕਿ ਇਹ ਵੇਖਿਆ ਜਾ ਸਕੇ ਕਿ ਵਾਹਨ ਚਲਾਉਂਦੇ ਸਮੇਂ ਡਰਾਈਵਰ ਨਸ਼ੇ ‘ਚ ਸੀ ਜਾਂ ਨਹੀਂ।