ਨਵੀਂ ਦਿੱਲੀ: ਗਰਮੀਆਂ ਦੀਆਂ ਛੁੱਟੀਆਂ 2020 (Summer vacation 2020) ਕੋਰੋਨਾਵਾਇਰਸ (Covid-19) ਦੇ ਪ੍ਰਕੋਪ ਦਾ ਸਾਹਮਣਾ ਕਰ ਰਹੇ ਦੇਸ਼ ‘ਚ ਰੋਕਥਾਮ ਲਈ ਲਾਈ ਗਈ ਪਾਬੰਦੀ ਨਾਲ ਨਾ ਸਿਰਫ ਯੂਨੀਵਰਸਿਟੀਆਂ ਤੋਂ ਲੈ ਕੇ ਸਕੂਲਾਂ ਤੱਕ ਦਾ ਅਕਾਦਮਿਕ ਕੰਮ ਪ੍ਰਭਾਵਿਤ ਹੋਇਆ ਹੈ, ਸਗੋ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਬਾਰੇ ਵੀ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ।


ਪ੍ਰਧਾਨ ਮੰਤਰੀ ਨੇ 22 ਮਾਰਚ ਤੋਂ ਲਾਏ ਗਏ 21 ਦਿਨਾਂ ਦੇ ਲੌਕਡਾਊਨ ਨੂੰ ਵਧਾਉਂਦੇ ਹੋਏ 3 ਮਈ, 2020 ਤੱਕ ਜਾਰੀ ਰਹਿਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਕੂਲ ਸਿੱਖਿਆ ਦੇ ਸਾਰੇ ਕੇਂਦਰੀ ਬੋਰਡਾਂ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਦੇ ਸੈਕੰਡਰੀ ਸਿੱਖਿਆ ਬੋਰਡਾਂ ਨੇ ਪਿਛਲੇ ਵਿਦਿਅਕ ਸੈਸ਼ਨ 2019-20 ਦੌਰਾਨ ਅਗਲੀਆਂ ਕਲਾਸਾਂ ‘ਚ ਬਗੈਰ ਪ੍ਰੀਖਿਆ ਦੇ ਪਹਿਲੀ ਤੋਂ 9ਵੀਂ ਤੇ 11ਵੀਂ ਦੇ ਵਿਦਿਆਰਥੀਆਂ ਨੂੰ ਅਗਲੀਆਂ ਕਲਾਸਾਂ ‘ਚ ਭੇਜਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਇਹ ਫੈਸਲਾ ਵਿਦਿਆਰਥੀਆਂ ਦੇ ਇਨਰਨਲ ਅਸੈਸਮੈਂਟ ‘ਤੇ ਅਧਾਰਤ ਹੋਣਗੇ।

ਇਸ ਵਾਰ ਲੌਕਡਾਊਨ ਕਾਰਨ ਵਿਦਿਆਰਥੀ ਘਰ ਤੋਂ ਆਨਲਾਈਨ ਕਲਾਸਾਂ ‘ਚ ਹਿੱਸਾ ਲੈ ਰਹੇ ਹਨ ਤੇ ਘਰ ‘ਚ ਅਭਿਆਸ ਦਾ ਕੰਮ ਕਰ ਰਹੇ ਹਨ। ਇਸ ਲਈ ਗਰਮੀਆਂ ਦੀਆਂ ਛੁੱਟੀਆਂ ਦੀ ਸ਼ੁਰੂਆਤ ਦੀ ਮਿਤੀ ਤੇ ਮਿਆਦ ਦੇ ਬਾਰੇ ਫਿਲਹਾਲ ਸਥਿਤੀ ਸਾਫ ਨਹੀਂ। ਇਸ ਦੌਰਾਨ ਮੀਡੀਆ ਰਿਪੋਰਟਾਂ ਮੁਤਾਬਕ, ਮਾਪਿਆਂ ਨੇ ਗਰਮੀਆਂ ਦੀਆਂ ਛੁੱਟੀਆਂ ਲਈ ਸੀਬੀਐਸਈ ਤੇ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਕੋਲ ਪਹੁੰਚ ਕੀਤੀ। ਇਨ੍ਹਾਂ ਮਾਪਿਆਂ ਨੇ ਸੂਬਾ ਸਰਕਾਰਾਂ ਨੂੰ ਛੁੱਟੀਆਂ ਬਾਰੇ ਕੋਈ ਫੈਸਲਾ ਲੈਣ ਲਈ ਨਹੀਂ ਕਿਹਾ ਗਿਆ ਸੀ।

ਇਸ ਸਬੰਧੀ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਰਾਜ ਸਰਕਾਰ ਨੇ 11 ਅਪਰੈਲ ਤੋਂ 10 ਮਈ 2020 ਤੱਕ ਗਰਮੀਆਂ ਦੀਆਂ ਛੁੱਟੀਆਂ ਨੂੰ ਪਹਿਲਾਂ ਤੋਂ ਤੈਅ ਸਮੇਂ ਤੋਂ ਪਹਿਲਾਂ ਲਾਗੂ ਕਰ ਦਿੱਤਾ ਹੈ। ਰਾਜਸਥਾਨ ਤੇ ਮੁੰਬਈ ਯੂਨੀਵਰਸਿਟੀ ਨੇ ਵੀ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।

Education Loan Information:

Calculate Education Loan EMI