ਨਵਾਂ ਸ਼ਹਿਰ: ਪੰਜਾਬ ਦਾ ਜ਼ਿਲ੍ਹਾ ਨਵਾਂਸ਼ਹਿਰ ਜੋ ਕੁਝ ਦਿਨ ਪਹਿਲਾਂ ਕੋਰੋਨਾ ਦਾ ਗੜ੍ਹ ਬਣਿਆ ਹੋਇਆ ਸੀ ਅੱਜ ਕੋਰੋਨਾ ਤੋਂ ਮੁਕਤੀ ਪਾ ਚੁੱਕਾ ਹੈ। ਜ਼ਿਲ੍ਹਾ ਨਵਾਂ ਸ਼ਹਿਰ ਤੋਂ ਚੰਗੀ ਖਬਰ ਇਹ ਹੈ ਕਿ ਕੋਰੋਨਾਵਾਇਰਸ ਦੇ ਸਾਰੇ ਮਰੀਜ਼ ਇੱਥੇ ਠੀਕ ਹੋ ਚੁੱਕੇ ਹਨ। ਨਵਾਂ ਸ਼ਹਿਰ ਦੇ ਆਖਰੀ ਕੋਰੋਨਾ ਪੌਜ਼ੇਟਿਵ ਮਰੀਜ਼ ਦੀ ਕੋਵਿਡ-19 ਟੈਸਟ ਰਿਪੋਰਟ ਨੈਗੇਟਿਵ ਆਈ ਹੈ।
ਨਵਾਂ ਸ਼ਹਿਰ 'ਚ ਇਟਲੀ ਤੋਂ ਆਏ 70 ਸਾਲਾ ਬਲਦੇਵ ਸਿੰਘ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਸੀ। ਬਲਦੇਵ ਸਿੰਘ ਦੇ ਸੰਪਰਕ 'ਚ ਆਏ 23 ਵਿਅਕਤੀ ਕੋਰੋਨਾ ਦੇ ਸ਼ਿਕਾਰ ਹੋ ਗਏ ਸਨ। ਇਨ੍ਹਾਂ 'ਚ 19 ਲੋਕ ਨਵਾਂ ਸ਼ਹਿਰ ਦੇ ਹਨ। ਇਨ੍ਹਾਂ ਸਾਰੇ ਲੋਕਾਂ ਦਾ ਇਲਾਜ ਹੋ ਚੁੱਕਾ ਹੈ 18 ਲੋਕਾਂ ਨੂੰ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।
ਅੱਜ ਜ਼ਿਲ੍ਹੇ ਦੇ ਡੀਸੀ ਵੱਲੋਂ 2 ਵਜੇ ਸਿਵਲ ਹਸਪਤਾਲ ਵਿੱਚੋ ਕੋਰੋਨਾ ਦੇ ਸਿਹਤਯਾਬ ਹੋਏ ਆਖਰੀ ਮਰੀਜ਼ ਨੂੰ ਛੁੱਟੀ ਦੇ ਕੇ ਘਰ ਭੇਜਿਆ ਜਾਏਗਾ। ਪੰਜਾਬ ਵਿੱਚ ਕੋਰੋਨਾ ਮਾਹਾਮਾਰੀ ਦੀ ਸ਼ੁਰੂਆਤ ਨਵਾਂ ਸ਼ਹਿਰ ਤੋਂ ਹੀ ਹੋਈ ਸੀ।