ਇਸ ਦੇ ਨਾਲ ਹੀ ਕੈਪਟਨ ਨੇ ਜੀਐਸਟੀ ਦੇ ਬਕਾਏ 4400 ਕਰੋੜ ਰੁਪਏ ਵੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਅਤੇ ਰਾਹਤ ਕਾਰਜਾਂ ਦੇ ਮੱਦੇਨਜ਼ਰ ਪੰਜਾਬ ਦੇ ਖਜ਼ਾਨੇ ‘ਤੇ ਬਹੁਤ ਬੋਝ ਪੈ ਰਿਹਾ ਹੈ ਜੋ ਲਗਾਤਾਰ ਵਧਦਾ ਰਹੇਗਾ। ਕਾਰੋਬਾਰ ਅਤੇ ਉਦਯੋਗ ਬੰਦ ਹੋਣ ਕਾਰਨ ਕੋਈ ਮਾਲੀਆ ਮਦਦ ਨਹੀਂ ਮਿਲ ਪਾ ਰਹੀ।
ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕੋਵੀਡ -19 ਦੀ ਰੋਕਥਾਮ ਲਈ ਸਮਾਜਿਕ ਦੂਰੀ ਅਤੇ ਹੋਰ ਕਦਮਾਂ ਦੀ ਸਖਤੀ ਨਾਲ ਪਾਲਣਾ ਕਰਦਿਆਂ ਪੜਾਅਵਾਰ ਕੁਝ ਇਲਾਕਿਆਂ ‘ਚ ਸ਼ਰਾਬ ਦੀ ਵਿਕਰੀ ਦੀ ਆਗਿਆ ਦੇਣੀ ਚਾਹੀਦੀ ਹੈ। ਇਹ ਵੈਟ ਅਤੇ ਆਬਕਾਰੀ ਮਾਲੀਆ ਇਕੱਤਰ ਕਰਨ ਦੀ ਆਗਿਆ ਦੇਵੇਗਾ।ਇਸ ਨਾਲ ਸੂਬੇ ਦੀਆਂ ਦੇਣਦਾਰੀਆਂ ਅਤੇ ਕੁਝ ਰੋਜ਼ਾਨਾ ਖਰਚਿਆਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:
Coronavirus: ਪੰਜਾਬ ‘ਚ ਇੱਕ ਹੀ ਦਿਨ ‘ਚ 10 ਨਵੇਂ ਮਾਮਲੇ, ਰਾਜਪੁਰਾ ਤੇ ਜਲੰਧਰ ‘ਚ ਪੰਜ-ਪੰਜ ਨਵੇਂ ਕੇਸ