ਚੰਡੀਗੜ੍ਹ: ਪੰਜਾਬ ‘ਚ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸੂਬੇ 'ਚ  ਕੋਰੋਨਾ ਪੀੜਤਾਂ ਦੀ ਗਿਣਤੀ 256 ਹੋ ਗਈ। ਪਟਿਆਲਾ, ਜਲੰਧਰ ਵਿੱਚ 5-5 ਨਵੇਂ ਸਕਾਰਾਤਮਕ ਕੇਸ ਸਾਹਮਣੇ ਆਏ। ਹਾਲਾਂਕਿ 24 ਘੰਟਿਆਂ ਦੇ ਅੰਦਰ 11 ਮਰੀਜ਼ਾਂ ਦੇ ਠੀਕ ਹੋਣ ਦੀ ਖਬਰ ਵੀ ਹੈ।  ਮੰਗਲਵਾਰ ਨੂੰ ਜਿਹੜੇ 10 ਵਿਅਕਤੀ ਕੋਰੋਨਾ ਸਕਾਰਾਤਮਕ ਪਾਏ ਗਏ ਹਨ।


ਇਹ ਸਾਰੇ ਪਿਛਲੇ ਪੀੜਤ ਵਿਅਕਤੀਆਂ ਦੇ ਨਜ਼ਦੀਕ ਹਨ। ਸਿਹਤ ਵਿਭਾਗ ਅਨੁਸਾਰ ਸੂਬੇ ‘ਚ ਹੁਣ ਤੱਕ 7355 ਸ਼ੱਕੀ ਵਿਅਕਤੀਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ‘ਚੋਂ 6769 ਨਮੂਨੇ ਨਕਾਰਾਤਮਕ ਪਾਏ ਗਏ ਹਨ, ਜਦੋਂ ਕਿ 335 ਦੀ ਅਜੇ ਰਿਪੋਰਟ ਆਉਣੀ  ਬਾਕੀ ਹਨ।

ਸਭ ਤੋਂ ਵੱਧ ਕੇਸ ਮੁਹਾਲੀ 'ਚ ਹਨ। ਇੱਥੇ 62 ਲੋਕ ਕੋਰੋਨਾ ਪੌਜ਼ੇਟਿਵ ਹਨ।ਦੂਜੇ ਨੰਬਰ ਤੇ ਐੱਨਆਰਆਈ ਹੱਬ ਜੰਲਧਰ ਹੈ ਜਿਥੇ ਇਸ ਵਕਤ 53 ਕੋਰੋਨਾ ਪੌਜ਼ੇਟਿਵ ਮਰੀਜ਼ ਹਨ। ਪਟਿਆਲਾ ਜ਼ਿਲ੍ਹੇ 'ਚ 31 ਅਤੇ ਪਠਾਨਕੋਟ 'ਚ 24 ਮਰੀਜ਼ ਕੋਰੋਨਾ ਨਾਲ ਸੰਕਰਮਿਤ ਹਨ।