ਬੀਜਿੰਗ: ਚੀਨ (China) ‘ਚ ਕੋਵਿਡ-19 (Covid-19) ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਬਹੁਤੇ ਚੀਨੀ ਨਾਗਰਿਕ ਹਨ ਜੋ ਵਿਦੇਸ਼ ਤੋਂ ਪਰਤੇ ਹਨ। ਇਸ ਨਾਲ ਵਿਦੇਸ਼ਾਂ ਤੋਂ ਸੰਕਰਮਿਤ ਲੋਕਾਂ ਦੇ ਮਾਮਲੇ ਵਧ ਕੇ 1610 ਹੋ ਗਈ। ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਸਾਰੇ ਸਰਹੱਦੀ ਖੇਤਰਾਂ ‘ਚ ਜਾਂਚ ਤੇ ਇਲਾਜ ਦੀਆਂ ਸਹੂਲਤਾਂ ਵਿੱਚ ਵਾਧਾ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਚੀਨ ਦੇ ਸ਼ਹਿਰ ਹੁਆਨ 'ਤੋਂ ਪੁਰੀ ਦੁਨੀਆਂ ਵਿੱਚ ਕੋਰੋਨਾ ਫੈਲਿਆ ਹੈ ਤੇ ਹੁਣ ਵਿਦੇਸ਼ਾਂ ਤੋਂ ਵਾਪਸ ਚੀਨ ਜਾਣ ਲੱਗਾ ਹੈ।


ਚੀਨ ਵਿੱਚ ਮੰਗਲਵਾਰ ਨੂੰ ਸੰਕਰਮਣ ਕਰਕੇ ਕਿਸੇ ਦੀ ਮੌਤ ਨਹੀਂ ਹੋਈ ਤੇ ਮ੍ਰਿਤਕਾਂ ਦੀ ਗਿਣਤੀ 4,632 ਹੈ। ਜਦਕਿ, ਪੁਸ਼ਟੀ ਹੋਏ ਕੇਸਾਂ ਦੀ ਗਿਣਤੀ ਵੱਧ ਕੇ 82,788 ਹੋ ਗਈ ਹੈ, ਜਿਨ੍ਹਾਂ ਵਿੱਚੋਂ 1,005 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 77,151 ਲੋਕ ਠੀਕ ਹੋ ਗਏ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ।

ਚੀਨ ‘ਚ ਸੰਕਰਮਣ ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 23 ਲੋਕ ਵਿਦੇਸ਼ਾਂ ਤੋਂ ਸੰਕਰਮਿਤ ਹਨ ਤੇ ਅਜਿਹੇ ਮਾਮਲੇ ਵਧ ਕੇ 1,610 ਹੋ ਗਏ ਹਨ। ਵਿਦੇਸ਼ ਤੋਂ ਸੰਕਰਮਿਤ ਹੋਣ ਦੇ ਕੁੱਲ ਮਾਮਲਿਆਂ ਚੋਂ 811 ਇਲਾਜ ਅਧੀਨ ਹਨ ਤੇ 41 ਦੀ ਹਾਲਤ ਗੰਭੀਰ ਹੈ। ਮੰਗਲਵਾਰ ਨੂੰ ਇੱਥੇ 42 ਅਜਿਹੇ ਕੇਸ ਹੋਏ ਜਿਨ੍ਹਾਂ ‘ਚ ਮਰੀਜ਼ ਨੂੰ ਬਿਮਾਰੀ ਦੇ ਕੋਈ ਲੱਛਣ ਨਹੀਂ ਹੁੰਦੇ ਤੇ 991 ਅਜਿਹੇ ਕੇਸ ਸਾਹਮਣੇ ਆਉਂਦੇ ਹਨ।