ਨਵੀਂ ਦਿੱਲੀ: ਦਿੱਲੀ ਹਿੰਸਾ ‘ਚ ਸ਼ਾਮਲ ਹੋਣ ਦੇ ਇਲਜ਼ਾਮ ‘ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਨੇ ਕਿਹਾ ਕਿ ਇਸ ਪਿੱਛੇ ਕਪਿਲ ਮਿਸ਼ਰਾ ਤੇ ਵਾਰਿਸ ਪਠਾਨ ਵਰਗੇ ਲੋਕਾਂ ਦੇ ਭੜਕਾਉ ਬਿਆਨ ਜ਼ਿੰਮੇਵਾਰ ਹਨ। ਤਾਹਿਰ ਨੇ ਕਿਹਾ ਕਿ ਉਸ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਪੁਲਿਸ ਜਾਂਚ ਵਿੱਚ ਸਹਿਯੋਗ ਕਰਨ ਦੀ ਗੱਲ ਵੀ ਕੀਤੀ।
ਤਾਹਿਰ ਹੁਸੈਨ ਨੇ ਕਿਹਾ, “24 ਨੂੰ ਦੰਗੇ ਸ਼ੁਰੂ ਹੋਣ ਤੋਂ ਬਾਅਦ ਮੈਂ ਪੁਲਿਸ ਅਧਿਕਾਰੀਆਂ ਨੂੰ ਬੁਲਾਇਆ। ਲਗਾਤਾਰ 100 ਨੰਬਰ ਡਾਇਲ ਕਰਦਾ ਰਿਹਾ ਪਰ ਦੰਗੇਬਾਜ਼ ਮੇਰੇ ਗੇਟ ਨੂੰ ਤੋੜ ਕੇ ਅੰਦਰ ਦਾਖਲ ਹੋ ਗਏ। ਮੈਂ ਉਨ੍ਹਾਂ ਨੂੰ ਡੰਡੇ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ। ਸੰਸਦ ਮੈਂਬਰ ਸੰਜੇ ਸਿੰਘ ਨੂੰ ਕਿਹਾ ਕਿ ਮੇਰੀ ਤੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੈ। ਸ਼ਾਮ ਨੂੰ ਸਾਢੇ ਸੱਤ ਵਜੇ ਪੁਲਿਸ ਪਹੁੰਚੀ।
ਨੌਂ ਵਜੇ ਪੁਲਿਸ ਦੀ ਹਾਜ਼ਰੀ 'ਚ ਪਰਿਵਾਰ ਨੂੰ ਉਨ੍ਹਾਂ ਦੇ ਘਰ ਤੋਂ ਬਾਹਰ ਲੈ ਜਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਸ਼ਿਕਾਇਤ ਤੋਂ ਬਾਅਦ ਪੂਰੇ ਘਰ ਦੀ ਜਾਂਚ ਕੀਤੀ। ਮੈਂ ਉੱਥੇ ਹੀ ਰਿਹਾ। ਦੇਰ ਰਾਤ ਮੈਂ ਆਪਣੇ ਇੱਕ ਜਾਣਕਾਰ ਦੇ ਘਰ ਗਿਆ। ਮੇਰਾ ਵੀਡੀਓ 24 ਫਰਵਰੀ ਸ਼ਾਮ ਨੂੰ 5 ਵਜੇ ਦੇ ਕਰੀਬ ਦਾ ਹੈ। ਮੈਂ ਲਗਾਤਾਰ ਪੁਲਿਸ ਨੂੰ ਬੁਲਾ ਰਿਹਾ ਸੀ।"
ਤਾਹਿਰ ਹੁਸੈਨ ਨੇ ਕਿਹਾ ਕਿ ਉਹ ਅੰਕਿਤ ਸ਼ਰਮਾ ਨੂੰ ਨਹੀਂ ਜਾਣਦਾ ਪਰ ਉਹ ਇਸ ਘਟਨਾ ਤੋਂ ਦੁਖੀ ਹਨ। ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਹ ਦੁੱਖ 'ਚ ਅੰਕਿਤ ਸ਼ਰਮਾ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ ਤੇ ਉਨ੍ਹਾਂ ਦਾ ਦੁੱਖ ਸਾਂਝਾ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਮੁੱਖ ਮੰਤਰੀ ਨਾਲ ਕੋਈ ਗੱਲਬਾਤ ਨਹੀਂ ਹੋਈ।
ਇਹ ਵੀ ਪੜ੍ਹੋ:
ਬੀਜੇਪੀ ਲੀਡਰਾਂ ਖਿਲਾਫ FIR ਦੇ ਹੁਕਮਾਂ ਮਗਰੋਂ ਨਵਾਂ ਪੈਤੜਾਂ, ਸੋਨੀਆ, ਰਾਹੁਲ ਤੇ ਓਵੈਸੀ ਖਿਲਾਫ ਵੀ ਪਟੀਸ਼ਨਾਂ
‘ਆਪ’ ਲੀਡਰ ਤਾਹਿਰ ਹੁਸੈਨ ਦੀ ਜਾਨ ਖ਼ਤਰੇ 'ਚ, ਦੰਗਿਆਂ 'ਚ ਹਿੰਸਾ ਦੇ ਇਲਜ਼ਾਮ
ਏਬੀਪੀ ਸਾਂਝਾ
Updated at:
27 Feb 2020 05:45 PM (IST)
‘ਆਪ’ ਦੇ ਕੌਂਸਲਰ ਤਾਹਿਰ ਹੁਸੈਨ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਉਹ ਇਸ ਵਿੱਚ ਮਦਦ ਕਰਨਗੇ।
ਤਾਹਿਰ ਹੁਸੈਨ
- - - - - - - - - Advertisement - - - - - - - - -