ਨਵੀਂ ਦਿੱਲੀ: ਮੰਗਲਵਾਰ ਸਵੇਰੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਤ ਦੀ ਹੈਟ੍ਰਿਕ ਮਾਰਨ ਜਾ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਡਾਕ ਬੈਲਟ ਪੇਪਰਾਂ ਦੀ ਗਿਣਤੀ ਕਰਨ ਤੋਂ ਬਾਅਦ, ਵੈੱਬਸਾਈਟਾਂ ਤੇ ਚੈਨਲਾਂ ਦੇ ਲਾਈਵ ਰੁਝਾਨਾਂ ਵਿੱਚ ਸਿਰਫ 15 ਮਿੰਟ 'ਚ ਇਹ ਫੈਸਲਾ ਹੋ ਗਿਆ ਕਿ ਕੇਜਰੀਵਾਲ ਸਰਕਾਰ ਦੀ ਵਾਪਸੀ ਹੋ ਗਈ ਹੈ।
ਇਸ ਦੇ ਬਾਅਦ ਅਗਲੇ 6 ਮਿੰਟਾਂ 'ਚ 8:21 ਵਜੇ, ਸਾਰੀਆਂ 70 ਸੀਟਾਂ ਦੇ ਰੁਝਾਨ ਆ ਗਏ ਤੇ 'ਆਪ' ਨੇ 50+ ਸੀਟਾਂ 'ਤੇ ਲੀਡ ਲੈ ਲਈ। ਇਸ ਦੇ ਨਾਲ ਹੀ ਬੀਜੇਪੀ ਤੇ ਕਾਂਗਰਸ ਦੇ ਖੇਮਿਆਂ 'ਚ ਮਾਤਮ ਛਾ ਗਿਆ ਤੇ ਆਮ ਆਦਮੀ ਪਾਰਟੀ ਦੇ ਹੈੱਡ ਕੁਆਟਰ 'ਚ ਜਸ਼ਨ ਸ਼ੁਰੂ ਹੋ ਗਏ।
ਵੈੱਬਸਾਈਟਾਂ ਤੇ ਟੀਵੀ ਚੈਨਲ ਰੁਝਾਨ ਦਿਖਾਉਣ 'ਚ ਚੋਣ ਕਮਿਸ਼ਨ ਤੋਂ ਅੱਗੇ ਸੀ। ਪਹਿਲੇ ਘੰਟਿਆਂ 'ਚ ਚੋਣ ਕਮਿਸ਼ਨ ਨੇ ਆਪਣੀ ਸਾਈਟ 'ਤੇ ਸਿਰਫ 20 ਸੀਟਾਂ ਦੇ ਰੁਝਾਨ ਦਿਖਾਏ ਜਦਕਿ ਬਾਕੀ ਥਾਂ ਸਭ ਕੁਝ ਸਾਫ਼ ਹੋ ਗਿਆ ਤੇ ਕੇਜਰੀਵਾਲ ਦੀਆਂ ਸਹੁੰ ਚੁੱਕਣ ਦੀ ਤਿਆਰੀਆਂ 'ਤੇ ਚਰਚਾ ਸ਼ੁਰੂ ਹੋ ਗਈ।
ਦਿੱਲੀ ਵਾਲਿਆਂ ਦਾ ਕਮਾਲ! ਕੇਜਰੀਵਾਲ ਨੂੰ ਸਿਰਫ 15 ਮਿੰਟ 'ਚ ਬਹੁਮਤ, 21ਵੇਂ ਮਿੰਟ 'ਚ ਸਭ ਕੁਝ ਸਾਫ
ਏਬੀਪੀ ਸਾਂਝਾ
Updated at:
11 Feb 2020 11:57 AM (IST)
ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ 'ਤੇ ਸ਼ੁਰੂਆਤੀ ਰੁਝਾਨਾਂ 'ਚ ਬਹੁਮਤ ਮਿਲਿਆ ਹੈ। ਇਸ ਵਾਰ ਦਿੱਲੀ ਵਿੱਚ ਕੁੱਲ 672 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚ 593 ਮਰਦ ਅਤੇ 79 ਮਹਿਲਾ ਉਮੀਦਵਾਰ ਹਨ।
- - - - - - - - - Advertisement - - - - - - - - -