ਨਵੀਂ ਦਿੱਲੀ: ਦਿੱਲੀ 'ਚ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲ ਗਿਆ ਹੈ। ਦਿੱਲੀ 'ਚ ਵਿਧਾਨ ਸਭਾ ਸੀਟਾਂ 'ਤੇ ਰੁਝਾਨ ਆ ਗਏ ਹਨ। ਪੋਸਟਲ ਬੈਲਟ ਦੇ ਰੁਝਾਨਾਂ ਦੀ ਗੱਲ ਕਰੀਏ ਤਾਂ ਰੁਝਾਨ 'ਆਪ' ਦੇ ਹੱਕ 'ਚ 51 ,19ਬੀਜੇਪੀ ਤੇ 0 ਕਾਂਗਰਸ ਦੇ ਹੱਕ 'ਚ ਬਣੇ ਹਨ।


ਦਿੱਲੀ 'ਚ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੇ ਕਰੀਬ ਪੰਜ ਮਿੰਟ ਬਾਅਦ ਸੀਟਾਂ ਦੇ ਰੁਝਾਨ ਸਾਹਮਣੇ ਆਏ, ਜਿਨ੍ਹਾਂ 'ਚੋਂ 4 'ਆਪ' ਤੇ 1 ਬੀਜੇਪੀ ਦੇ ਹੱਕ 'ਚ ਰੁਝਾਨ ਆਏ। ਦਸ ਦਈਏ ਕਿ ਵੋਟਾਂ ਦੀ ਗਿਣਤੀ 'ਚ ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਹੋ ਰਹੀ ਹੈ। ਚੋਣ ਮਾਹਿਰਾਂ ਮੁਤਾਬਕ ਪੋਸਟਲ ਬੈਲਟ ਦੇ ਆਧਾਰ 'ਤੇ ਕਿਸੇ ਵੀ ਪਾਰਟੀ ਦੀ ਲੀਡ ਨੂੰ ਦੱਸਣਾ ਠੀਕ ਨਹੀਂ ਹੋਵੇਗਾ।

ਦਿੱਲੀ ਵਿਧਾਨ ਸਭਾ ਦੇ ਲਈ ਇਸ ਵਾਰ ਕੁੱਲ 672 ਉਮੀਦਵਾਰ ਮੈਦਾਨ 'ਚ ਹਨ, ਮੁੱਖ ਮੁਕਾਬਲਾ ਸੱਤਾਧਿਰ ਆਮ ਆਦਮੀ ਪਾਰਟੀ, ਬੀਜੇਪੀ ਤੇ ਕਾਂਗਰਸ ਦੇ ਵਿੱਚ ਹੈ। 'ਆਪ' ਦੀ ਕੋਸ਼ਿਸ਼ ਜਿੱਥੇ ਹੈਟ੍ਰਿਕ ਲਗਾਉਣ ਦੀ ਹੈ ਤਾਂ ਉੱਥੇ ਹੀ ਬੀਜੇਪੀ ਆਪਣਾ 22 ਸਾਲ ਦਾ ਵਣਵਾਸ ਖਤਮ ਕਰਨਾ ਚਾਹੁੰਦਾ ਹੈ। ਨਾਲ ਹੀ ਕਾਂਗਰਸ ਵੀ ਕਿਸੇ ਚਮਤਕਾਰ ਦੀ ਉਮੀਦ 'ਚ ਹੈ।