ਆਪ ਪ੍ਰਧਾਨ ਭਗਵੰਤ ਮਾਨ ਨੂੰ ਚਾਹਿਦੀ ਹੈ ਛੁੱਟੀ, ਤਨਖਾਹ ਨਾਲ ਨਹੀਂ ਹੋ ਰਿਹਾ ਗੁਜ਼ਾਰਾ
ਏਬੀਪੀ ਸਾਂਝਾ | 27 Dec 2019 03:31 PM (IST)
ਆਮ ਆਦਮੀ ਪਾਰਰੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਪੰਜਾਬ ਭਵਨ ‘ਚ ਮੀਡੀਆ ਨਾਲ ਫੇਰ ਤੋਂ ਮੁਲਾਕਾਤ ਕੀਤੀ। ਇਸ ਦੌਰਾਨ ਮਾਨ ਨੇ ਕਿਹਾ ਕਿ ਉਹ ਕੇਜਰੀਵਾਲ ਤੋਂ ਛੁੱਟੀ ਲੈਣਗੇ ਅਤੇ ਆਸਟ੍ਰੇਲਿਆ ‘ਚ ਸ਼ੋਅ ਕਰਕੇ ਪੈਸੇ ਕਮਾਉਣਗੇ।
ਚੰਡੀਗੜ੍ਹ: ਆਮ ਆਦਮੀ ਪਾਰਰੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਪੰਜਾਬ ਭਵਨ ‘ਚ ਮੀਡੀਆ ਨਾਲ ਫੇਰ ਤੋਂ ਮੁਲਾਕਾਤ ਕੀਤੀ। ਇਸ ਦੌਰਾਨ ਮਾਨ ਨੇ ਕਿਹਾ ਕਿ ਉਹ ਕੇਜਰੀਵਾਲ ਤੋਂ ਛੁੱਟੀ ਲੈਣਗੇ ਅਤੇ ਆਸਟ੍ਰੇਲਿਆ ‘ਚ ਸ਼ੋਅ ਕਰਕੇ ਪੈਸੇ ਕਮਾਉਣਗੇ। ਜੀ ਹਾਂ, ਮਾਨ ਨੇ ਇਹ ਬਿਆਨ ਆਪਣੇ ਵਲੋਂ ਕੀਤੀ ਪ੍ਰੈਸ ਕਾਨਫਰੰਸ ‘ਚ ਦਿੱਤਾ। ਇਸ ਬਿਆਨ ਤੋਂ ਬਾਅਦ ਲੱਗਦਾ ਹੈ ਕਿ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਕੋਲ ਪੈਸਿਆਂ ਦੀ ਕਮੀ ਹੋ ਗਈ ਹੈ। ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਲੋਕ ਸਭਾ ਦੇ ਸੰਸਦ ਵਜੋਂ ਜੋ ਤਨਖਾਹ ਅਤੇ ਭੱਤੇ ਮਿਲਦੇ ਹਨ ਉਨ੍ਹਾਂ ਦਾ ਖ਼ਰਚਾ ਉਸ ਤੋਂ ਵੱਧ ਹੈ। ਇਸ ਲਈ ਉਹ ਆਪ ਮੁਖੀ ਤੋਂ ਇਜਾਜ਼ਤ ਲੈ ਕੇ ਆਸਟਰੇਲੀਆ 'ਚ ਸ਼ੋਅ ਕਰਕੇ ਪੈਸੇ ਕਮਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਸਿਆਸਤ ਤੋਂ ਬਾਅਦ ਹੁਣ ਕਲਾਕਾਰੀ ਰਾਹੀਂ ਆਪਣਾ ਖ਼ਰਚਾ ਪੂਰਾ ਕਰਨਗੇ। ਮਾਨ ਦਾ ਦਾਅਵਾ ਕਿ ਤਨਖ਼ਾਹ ਤੋਂ ਉੱਪਰ ਕਿਸੇ ਵੀ ਚੀਜ਼ ਤੋਂ ਕਮਾਈ ਨਹੀਂ ਹੈ ਜਿਸ ਕਰਕੇ ਆਪਣੇ ਹੁਨਰ ਨੂੰ ਹੀ ਕਮਾਈ ਦਾ ਸਾਧਨ ਬਣਾਉਣਗੇ। ਦਿੱਲੀ ਦੀਆਂ ਚੋਣਾਂ ਸਰਗਰਮ ਹੋ ਰਹੀਆਂ ਹਨ ਅਤੇ ਮਾਨ ਦਾ ਦਾਅਵਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਯੂਨਿਟ ਵੱਧ ਚੜ੍ਹ ਕੇ ਦਿੱਲੀ 'ਚ ਕੰਮ ਕਰੇਗੀ।