ਚੰਡੀਗੜ੍ਹ: ਕੈਪਟਨ ਨੇ ਵੀ ਉਹ ਹੀ ਕੰਮ ਕੀਤਾ ਹੈ ਜੋ ਦੇਸ਼ ਪ੍ਰਧਾਨ ਮੰਤਰੀ ਪੀਐਮ ਮੋਦੀ ਨੇ ਕੀਤਾ। ਇਹ ਕਹਿਣਾ ਹੈ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾ ਦਾ। ਉਨ੍ਹਾਂ ਕਿਹਾ ਕੋਈ ਵੀ ਬਿੱਲ ਜਿਹੜਾ ਵਿਧਾਨ ਸਭਾ 'ਚ ਪੇਸ਼ ਕੀਤਾ ਜਾਣਾ ਹੈ, ਸਾਰੇ ਵਿਧਾਇਕਾਂ ਨੂੰ 15 ਦਿਨ ਪਹਿਲਾਂ ਦਿੱਤਾ ਜਾਣਾ ਹੁੰਦਾ ਹੈ ਪਰ ਕੈਪਟਨ ਵੱਲੋਂ 15 ਘੰਟੇ ਪਹਿਲਾਂ ਵੀ ਬਿੱਲ ਵਿਧਾਨ ਸਭਾ ਦੇ ਵਿਧਾਇਕਾਂ ਨੂੰ ਨਹੀਂ ਦਿੱਤਾ ਗਿਆ ਸੀ।


ਉਨ੍ਹਾਂ ਕਿਹਾ ਕਿ ਉਹ ਸਾਰੀ ਰਾਤ ਅਸੈਂਬਲੀ ਵਿੱਚ ਬੈਠੇ ਰਹੇ, ਕਿਸੇ ਨੇ ਵੀ ਉਨ੍ਹਾਂ ਨੂੰ ਬਿੱਲ ਦੀ ਕਾਪੀ ਨਹੀਂ ਦਿੱਤੀ। ਸੰਧਵਾ ਮੁਤਾਬਕ ਉਹ ਉਸ ਕਾਨੂੰਨ ਨੂੰ ਕਿਵੇਂ ਪੜ੍ਹਨਗੇ ਜਿਸ ਨੂੰ ਬਣਾਉਣ ਲਈ ਕਾਂਗਰਸ ਨੇ ਤਿੰਨ ਮਹੀਨੇ ਲਏ?

ਕੈਪਟਨ ਵੱਲੋਂ ਵਿਧਾਨ ਸਭਾ 'ਚ ਪੇਸ਼ ਮਤੇ ਦਾ ਜਾਣੋ ਪੂਰਾ ਸੱਚ, ਕੀ ਕਿਸਾਨਾਂ ਨੂੰ ਹੋਏਗਾ ਲਾਭ?

ਉਧਰ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੇ ਅਹਾਤੇ ਦੇ ਅੰਦਰ ਰਾਤ ਕੱਟਣ ਦੀਆਂ ਕਾਰਵਾਈਆਂ ਕਰਨ 'ਤੇ ਅਫਸੋਸ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਵੱਖ-ਵੱਖ ਮਾਹਿਰਾਂ ਨਾਲ ਡੂੰਘੀ ਵਿਚਾਰ-ਚਰਚਾ ਤੇ ਸਲਾਹ-ਮਸ਼ਵਰੇ ਪਿੱਛੋਂ ਦੇਰ ਰਾਤ 9.30 ਵਜੇ ਇਨ੍ਹਾਂ ਬਿੱਲਾਂ 'ਤੇ ਦਸਤਖ਼ਤ ਕੀਤੇ।

ਉਨ੍ਹਾਂ ਕਿਹਾ ਕਿ ਸੰਕਟਕਾਲੀਨ ਦੇ ਸਮੇਂ ਹੁੰਦੇ ਇਜਲਾਸ ਦੌਰਾਨ ਅਜਿਹੇ ਬਿੱਲਾਂ ਦੀਆਂ ਕਾਪੀਆਂ ਵੰਡਣ 'ਚ ਦੇਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਉਸ ਵੇਲੇ ਵੀ ਵਾਪਰਿਆ ਸੀ, ਜਦੋਂ ਉਨ੍ਹਾਂ ਦੀ ਸਰਕਾਰ ਆਪਣੇ ਪਿਛਲੇ ਕਾਰਜਕਾਲ ਦੌਰਾਨ ਸਾਲ 2004 ਵਿੱਚ ਪਾਣੀਆਂ ਦੇ ਸਮਝੌਤਿਆਂ ਨੂੰ ਰੱਦ ਕਰਨ ਦਾ ਐਕਟ ਸਦਨ ਵਿੱਚ ਲੈ ਕੇ ਆਈ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ