ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਦੀ ਗਿਣਤੀ ਤੋਂ ਬਾਅਦ ਮੰਗਲਵਾਰ ਰਾਤ 10:30 ਵਜੇ ਮਹਰੌਲੀ ‘ਚ ‘ਆਪ’ ਦੇ ਨਵੇਂ ਚੁਣੇ ਵਿਧਾਇਕ ਨਰੇਸ਼ ਯਾਦਵ ਦੇ ਕਾਫਲੇ ‘ਤੇ ਗੋਲੀਬਾਰੀ ਹੋਈ। ਗੋਲੀ ਲੱਗਣ ਨਾਲ ਅਸ਼ੋਕ ਮਾਨ ਨਾਂ ਦਾ ‘ਆਪ’ ਵਰਕਰ ਮਾਰਿਆ ਗਿਆ ਅਤੇ ਇੱਕ ਵਰਕਰ ਜ਼ਖ਼ਮੀ ਹੋਇਆ ਹੈ। ਹੁਣ ਦਿੱਲੀ ਪੁਲਿਸ ਨੇ ਇਸ ਮਾਮਲੇ ‘ਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦਾ ਨਾਂ ਕਾਲੂ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਪੁਰਾਣੀ ਦੁਸ਼ਮਣੀ ਕਰਕੇ ਕੀਤਾ ਗਿਆ ਸੀ। ਮੁਲਜ਼ਮ ਨੇ 15 ਦਿਨ ਪਹਿਲਾਂ ਅਸ਼ੋਕ ਮਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।
ਦਿੱਲੀ ਪੁਲਿਸ ਨੇ ਸਾਫ ਕਰ ਦਿੱਤਾ ਹੈ ਕਿ ਇਸ ਕੇਸ 'ਚ ਵਿਧਾਇਕ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ। ਹਮਲਾਵਰ ਕਾਰ ਦੇ ਨੇੜੇ ਆਇਆ ਅਤੇ ਉਸ ਨੇ ਅਸ਼ੋਕ ਮਾਨ ਨੂੰ ਨਿਸ਼ਾਨਾ ਬਣਾਇਆ। ਮਾਨ ਅਤੇ ਹਮਲਾਵਰ ਦੇ ਪਰਿਵਾਰ 'ਚ ਪੁਰਾਣੀ ਰੰਜਿਸ਼ ਹੈ। ਇਸ ਮਾਮਲੇ 'ਚ ਅਸ਼ੋਕ ਦੇ ਭਤੀਜੇ ਹਰਿੰਦਰ ਨੂੰ ਚਸ਼ਮਦੀਦ ਗਵਾਹ ਬਣਾ ਕੇ ਐਫਆਈਆਰ ਦਰਜ ਕੀਤੀ ਗਈ ਹੈ। ਹਰਿੰਦਰ ਨੇ ਤਿੰਨ ਹਮਲਾਵਰਾਂ ਦਾ ਨਾਂ ਲਏ, ਜਿਨ੍ਹਾਂ ਚੋਂ ਦੋ ਕਾਲੂ ਅਤੇ ਦੇਵ ਸੱਗੇ ਭਰਾ ਹਨ।
ਪੁਲਿਸ ਮੁਤਾਬਕ ਕਾਲੂ ਅਤੇ ਦੇਵ ਨੇ ਨਵੰਬਰ 2019 'ਚ ਅਸ਼ੋਕ ਦੀ ਮਾਂ ਦੇ ਖ਼ਿਲਾਫ਼ ਵਸੰਤ ਕੁੰਜ ਥਾਣੇ ਵਿੱਚ ਕੇਸ ਦਰਜ ਕੀਤਾ ਸੀ ਅਤੇ ਦੋਸ਼ ਲਾਇਆ ਸੀ ਕਿ ਉਸਦੇ ਪਰਿਵਾਰ ਨੂੰ ਅਸ਼ੋਕ ਅਤੇ ਉਸਦੇ ਸਾਥੀਆਂ ਨੇ ਫਾਈਰਿੰਗ ਕਰਵਾਈ ਸੀ। ਦੱਸ ਦੇਈਏ ਕਿ ਮੰਗਲਵਾਰ ਰਾਤ 10:30 ਵਜੇ ਵਿਧਾਇਕ ਦੇ ਕਾਫਲੇ ‘ਤੇ ਹੋਏ ਹਮਲੇ ਤੋਂ ਬਾਅਦ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਟਵੀਟ ਕਰਕੇ ਦਿੱਲੀ ਦੀ ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਚੁੱਕਦਿਆਂ ਦਿੱਲੀ ਪੁਲਿਸ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ।
ਫਾਈਰਿੰਗ 'ਚ 'ਆਪ' ਵਿਧਾਇਕ ਨਰੇਸ਼ ਯਾਦਵ ਨਹੀਂ ਸੀ ਨਿਸ਼ਾਨਾ, ਇੱਕ ਦੋਸ਼ੀ ਗ੍ਰਿਫ਼ਤਾਰ- ਦਿੱਲੀ ਪੁਲਿਸ
ਏਬੀਪੀ ਸਾਂਝਾ
Updated at:
12 Feb 2020 10:35 AM (IST)
ਮਹਰੌਲੀ ਵਿਧਾਨ ਸਭਾ ਦੇ ਜੇਤੂ ਵਿਧਾਇਕ ਨਰੇਸ਼ ਯਾਦਵ ਆਪਣੇ ਸਮਰਥਕਾਂ ਨਾਲ ਓਪਨ ਜੀਪ 'ਚ ਸਵਾਰ ਹੋ ਕੇ ਕਿਸ਼ਨਗੁੰਡ ਪਿੰਡ ਦੇ ਇੱਕ ਮੰਦਰ ਤੋਂ ਵਾਪਸ ਪਰਤ ਰਹੇ ਸੀ। ਜਦੋਂ ਉਨ੍ਹਾਂ ਦੇ ਕਾਫੀਲੇ 'ਤੇ ਹਮਲਾ ਹੋਇਆ।
- - - - - - - - - Advertisement - - - - - - - - -