ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ 70 ਸੀਟਾਂ 'ਚੋਂ 62 ਸੀਟਾਂ 'ਤੇ ਲੀਡ ਨਾਲ ਜਿੱਤ ਦਰਜ ਕੀਤੀ ਹੈ। ਇਸ ਤੋਂ ਬਾਅਦ ਅੱਜ ਬੁੱਧਵਾਰ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਨਵੇਂ ਚੁਣੇ ਵਿਧਾਇਕਾਂ ਦੀ ਬੈਠਕ ਬੁਲਾਈ ਗਈ ਹੈ। 'ਆਪ' ਦੇ ਸੀਨੀਅਰ ਆਗੂ ਗੋਪਾਲ ਰਾਏ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਵੇਰੇ 11:30 ਵਜੇ ਬੈਠਕ ਸ਼ੁਰੂ ਹੋਣੀ ਤੈਅ ਹੈ। ਇਸ ਦੌਰਾਨ ਵਿਧਾਇਕ 'ਆਪ' ਦੇੇ ਵਿਧਾਇਕ ਦਲ ਦਾ ਆਗੂ ਚੁਣਨਗੇ।


ਇੱਕ ਹੋਰ 'ਆਪ' ਆਗੂ ਨੇ ਦੱਸਿਆ ਕਿ ਪਾਰਟੀ ਮੁੱਖ ਮੰਤਰੀ ਅਹੁਦੇ ਦੇ ਸੁੰਹ ਚੁੱਕ ਸਮਾਗਮ ਦੇ ਲਈ ਦੋ ਤਰੀਕਾਂ 14 ਤੇ 16 ਫਰਵਰੀ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦਲ ਦਾ ਆਗੂ ਚੁਣਨ ਤੋਂ ਬਾਅਦ ਉਪ ਰਾਜਪਾਲ ਅਨਿਲ ਬੈਜਲ ਨੂੰ ਇਸਦੀ ਜਾਣਕਾਰੀ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।

ਗੌਰਤਲਬ ਹੈ ਕਿ ਦਿੱਲੀ ਚੋਣਾਂ 'ਚ 'ਆਪ' ਦੀ 62 ਸੀਟਾਂ 'ਤੇ ਜਿੱਤ ਹੋਈ ਹੈ। ਬੀਜੇਪੀ ਦੇ ਹੱਥ ਮਹਿਜ਼ 8 ਸੀਟਾਂ ਲੱਗੀਆਂ, ਜਦਕਿ ਕਾਂਗਰਸ ਖਾਤਾ ਖੋਲਣ 'ਚ ਨਾਕਾਮ ਸਾਬਿਤ ਹੋਈ ਹੈ।