ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਸੰਕਟ ਦੌਰਾਨ ਜਿੱਥੇ ਦੁਨੀਆ ਦੀਆਂ ਸਾਰੀਆਂ ਅਰਥਵਿਵਸਥਾਵਾਂ ਬਹੁਤ ਮੁਸ਼ਕਲ ਸਮਾਂ ਗੁਜ਼ਾਰ ਰਹੀਆਂ ਹਨ, ਉੱਥੇ ਹੀ ਭਾਰਤ ਵੀ ਇਸ ਦੇ ਪ੍ਰਭਾਵ ਤੋਂ ਅਛੂਤਾ ਨਹੀਂ ਹੈ। ਨਿਰੰਤਰ ਰੂਪ ਵਿੱਚ ਵਿਸ਼ਵ ਦੀਆਂ ਵੱਡੀਆਂ ਆਰਥਿਕ ਸੰਸਥਾਵਾਂ ਦੇਸ਼ ਦੇ ਜੀਡੀਪੀ ਅਨੁਮਾਨ ਨੂੰ ਘਟਾ ਰਹੀਆਂ ਹਨ ਅਤੇ ਏਡੀਬੀ ਦਾ ਨਾਂ ਵੀ ਇਸ ਕੜੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਏਡੀਬੀ ਨੇ ਕਿਹਾ ਹੈ ਕਿ ਵਿੱਤੀ ਸਾਲ 2021 ‘ਚ ਭਾਰਤ ਦੀ ਵਿੱਤੀ ਵਿਕਾਸ ਦਰ ਯਾਨੀ ਜੀਡੀਪੀ 4 ਪ੍ਰਤੀਸ਼ਤ ਤੱਕ ਆ ਸਕਦੀ ਹੈ। ਦੱਸ ਦੇਈਏ ਕਿ ਭਾਰਤ ਦੀ ਆਰਥਿਕ ਵਿਕਾਸ ਦਰ 2019 ਵਿੱਚ 6.1 ਪ੍ਰਤੀਸ਼ਤ ਤੋਂ 5 ਪ੍ਰਤੀਸ਼ਤ ਤੱਕ ਹੇਠਾਂ ਆ ਗਈ ਹੈ।
ਏਡੀਬੀ ਨੇ ਆਪਣਾ ਏਸ਼ੀਅਨ ਵਿਕਾਸ ਆਉਟਲੁੱਕ ਜਾਰੀ ਕੀਤਾ ਅਤੇ ਭਾਰਤ ਲਈ ਇਹ ਅਨੁਮਾਨ ਦਿੱਤਾ ਹੈ। ਏਡੀਬੀ ਨੇ ਇਹ ਵੀ ਕਿਹਾ ਹੈ ਕਿ ਅਗਲੇ ਵਿੱਤੀ ਵਰ੍ਹੇ ਵਿੱਚ ਮਜ਼ਬੂਤ ਹੋਣ ਤੋਂ ਪਹਿਲਾਂ ਵਿੱਤੀ ਸਾਲ 2021 ਵਿੱਚ ਭਾਰਤ ਦੀ ਜੀਡੀਪੀ ਚਾਰ ਫੀਸਦ ‘ਤੇ ਆ ਸਕਦੀ ਹੈ।
ਅਗਲੇ ਵਿੱਤੀ ਸਾਲ ਵਿੱਚ ਭਾਰਤ ਦੀ ਆਰਥਿਕਤਾ ਕੁਝ ਤਾਕਤ ਦਿਖਾਏਗੀ ਅਤੇ 6.2% ਤੱਕ ਜਾ ਸਕਦੀ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਵਿੱਤੀ 2021 ਵਿੱਚ ਦੇਸ਼ ਦੀ ਜੀਡੀਪੀ 4% ਤੱਕ ਆ ਸਕਦੀ ਹੈ।
ਏਡੀਬੀ ਦੇ ਪ੍ਰਧਾਨ ਮਸਾਤਸੁਗੁ ਅਸਾਕਾਵਾ ਨੇ ਏਡੀਓ ਵਿੱਚ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੇ ਵਿਸ਼ਵਵਿਆਪੀ ਲੋਕਾਂ ਦੇ ਜੀਵਨ ‘ਤੇ ਵੱਡਾ ਪ੍ਰਭਾਵ ਪਾਇਆ ਹੈ। ਦੇਸ਼ਾਂ ਦੇ ਉਦਯੋਗ ਅਤੇ ਹੋਰ ਆਰਥਿਕ ਗਤੀਵਿਧੀਆਂ ਵਿੱਚ ਰੁਕਾਵਟ ਆ ਰਹੀ ਹੈ। ਵਿਕਾਸ ਦਰ ਹੇਠਾਂ 4.1 ਪ੍ਰਤੀਸ਼ਤ ਤੱਕ ਆ ਸਕਦੀ ਹੈ ਅਤੇ 2021 ਵਿੱਚ ਇਹ 6 ਪ੍ਰਤੀਸ਼ਤ ਤੱਕ ਜਾ ਸਕਦੀ ਹੈ।
ਕੋਰੋਨਾ ਸੰਕਟ ਦੇ ਵਿਚਕਾਰ ਇੱਕ ਹੋਰ ਝਟਕਾ, ਏਡੀਬੀ ਨੇ ਭਾਰਤ ਦੇ ਜੀਡੀਪੀ ਅਨੁਮਾਨ ਨੂੰ 4% ਘਟਾਇਆ
ਏਬੀਪੀ ਸਾਂਝਾ
Updated at:
03 Apr 2020 08:42 PM (IST)
ਹਾਲਾਂਕਿ ਦੇਸ਼ ‘ਚ ਮੌਜੂਦਾ ਕੋਰੋਨਾ ਸੰਕਟ ਨਾਲ ਆਰਥਿਕਤਾ ਪਹਿਲਾਂ ਹੀ ਪ੍ਰਭਾਵਤ ਹੈ, ਹੁਣ ਏਡੀਬੀ ਨੇ ਭਾਰਤ ਦੇ ਜੀਡੀਪੀ ਅਨੁਮਾਨ ਨੂੰ 4 ਪ੍ਰਤੀਸ਼ਤ ਤੱਕ ਘਟਾ ਦਿੱਤਾ ਹੈ।
- - - - - - - - - Advertisement - - - - - - - - -