ਹਰਭਜਨ ਸਿੰਘ ਹੋਏ ਮੋਦੀ ਦੇ ਮੁਰੀਦ, ਕਿਹਾ, ਆਪਣੇ ਲੀਡਰ 'ਤੇ ਮਾਣ
ਏਬੀਪੀ ਸਾਂਝਾ | 03 Apr 2020 05:56 PM (IST)
ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਤੇ ਸਪਿਨਰ ਹਰਭਜਨ ਸਿੰਘ ਨੇ ਭਾਰਤ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਦਾ ਸਮਰਥਨ ਕਰਨ ਦੀ ਬੇਨਤੀ ਕੀਤੀ ਹੈ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਤੇ ਸਪਿਨਰ ਹਰਭਜਨ ਸਿੰਘ ਨੇ ਭਾਰਤ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਦਾ ਸਮਰਥਨ ਕਰਨ ਦੀ ਬੇਨਤੀ ਕੀਤੀ ਹੈ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨੇ ਸਾਰੇ ਭਾਰਤੀਆਂ ਨੂੰ ਕੋਵਿਡ-19 ਮਹਾਮਾਰੀ ਨਾਲ ਦੀਵੇ ਜਗਾ ਕੇ ਲੜਨ ਦਾ ਸੱਦਾ ਦਿੱਤਾ। ਐਤਵਾਰ 5 ਅਪਰੈਲ ਰਾਤ 9 ਵਜੇ ਪ੍ਰਧਾਨ ਮੰਤਰੀ ਨੇ ਘਰ ਦੀਆ ਲਾਈਟਾਂ ਬੰਦ ਕਰ ਦੀਵੇ ਤੇ ਮੋਮਬੱਤੀ ਜਗਾਉਣ ਦੀ ਅਪੀਲ ਕੀਤੀ ਹੈ। ਸ਼ੁੱਕਰਵਾਰ ਸਵੇਰੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਨੂੰ ਅਪੀਲ ਕੀਤੀ। ਉਨ੍ਹਾਂ ਨੇ ਸਾਰੇ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਐਤਵਾਰ ਰਾਤ ਨੂੰ ਘਰ ਦੀਆਂ ਸਾਰੀਆਂ ਲਾਈਟਾਂ 9 ਮਿੰਟ ਲਈ ਬੰਦ ਰੱਖਣ। ਉਨ੍ਹਾਂ ਕਿਹਾ ਕਿ ਘਰ ਦੇ ਇਨ੍ਹਾਂ ਨੌਂ ਮਿੰਟਾਂ ‘ਚ ਅਸੀਂ ਇੱਕ ਦੀਵਾ, ਮੋਮਬੱਤੀ, ਫਲੈਸ਼ ਲਾਈਟ ਜਗਾਈਏ। ਉਨ੍ਹਾਂ ਬਾਲਕਨੀ ‘ਚ ਖੜ੍ਹੇ ਹੋ ਕੋਰੋਨਾ ਦੀ ਲੜਾਈ ‘ਚ ਆਪਣੀ ਭਾਗੀਦਾਰੀ ਦਿਖਾਉਣ ਨੂੰ ਕਿਹਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕੋ ਜਗ੍ਹਾ ਨਹੀਂ ਬਲਕਿ ਉਨ੍ਹਾਂ ਦੇ ਆਪਣੇ ਘਰ ‘ਚ ਕੀਤਾ ਜਾਣਾ ਹੈ। ਕੋਰੋਨਾ ਨੂੰ ਹਰਾਉਣ ਲਈ ਸਮਾਜਿਕ ਦੂਰੀਆਂ ਜ਼ਰੂਰੀ ਹਨ। ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਟਵੀਟ ਕਰਕੇ ਸਾਰੇ ਭਾਰਤੀਆਂ ਨੂੰ ਪ੍ਰਧਾਨ ਮੰਤਰੀ ਦੇ ਇਸ ਸੱਦੇ ‘ਚ ਹਿੱਸਾ ਲੈਣ ਲਈ ਕਿਹਾ ਹੈ। ਹਰਭਜਨ ਸਿੰਘ ਨੇ ਲਿਖਿਆ ਕਿ ਹਰੇਕ ਨੂੰ ਘਰ ਰਹਿ ਕੇ ਆਪਣੀ ਭਾਗੀਦਾਰੀ ਨੂੰ ਪੂਰਾ ਕਰਨਾ ਚਾਹਿਦਾ ਹੈ। ਸਾਨੂੰ ਆਪਣੇ ਦੇਸ਼ ਦੇ ਪੀਐਮ ਨਰਿੰਦਰ ਮੋਦੀ 'ਤੇ ਮਾਣ ਹੈ।