ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਪਿਛਲੇ ਕੁਝ ਸਾਲਾਂ ਤੋਂ ਆਪਣੇ ਕਰੀਅਰ ਨੂੰ ਲੈ ਕੇ ਕਾਫ਼ੀ ਬਿਆਨਬਾਜ਼ੀ ਕਰ ਰਹੇ ਹਨ। ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਨ੍ਹਾਂ ਯੋ-ਯੋ ਟੈਸਟ ਲਈ ਚੋਣਕਰਤਾਵਾਂ ਨੂੰ ਨਿਸ਼ਾਨਾ ਬਣਾਇਆ। ਇਸ ਲਈ ਹੁਣ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜੋ ਸਮਰਥਨ ਸੌਰਵ ਗਾਂਗੁਲੀ ਨੇ ਮਿਲਿਆ ਸੀ, ਉਹ ਸਮਰਥਨ ਵਿਰਾਟ ਤੇ ਐਮਐਸ ਧੋਨੀ ਦੀ ਕਪਤਾਨੀ ‘ਚ ਨਹੀਂ ਮਿਲਿਆ ਸੀ।
ਇਹ 38 ਸਾਲਾ ਖਿਡਾਰੀ 2007 ਟੀ-20 ਵਰਲਡ ਕੱਪ ਤੇ 2011 ਵਰਲਡ ਕੱਪ ਦਾ ਹੀਰੋ ਰਿਹਾ ਹੈ। ਯੁਵਰਾਜ ਸਿੰਘ ਨੂੰ 2011 ਦੇ ਮੈਗਾ ਈਵੈਂਟ ਵਿੱਚ ਮੈਨ ਆਫ਼ ਦ ਟੂਰਨਾਮੈਂਟ ਐਵਾਰਡ ਮਿਲਿਆ। ਸਾਲ 2000 ‘ਚ ਡੈਬਿਉ ਕਰਨ ਵਾਲੇ ਇਸ ਕ੍ਰਿਕਟਰ ਨੂੰ ਅਜੇ ਵੀ ਮਹਾਨ ਆਲਰਾਊਂਡਰ ਕਿਹਾ ਜਾਂਦਾ ਹੈ। ਉਸ ਨੇ 40 ਟੈਸਟ, 304 ਵਨਡੇ, 58 ਟੀ-20 ਮੈਚ ਖੇਡੇ ਹਨ ਜਿੱਥੇ ਉਸ ਨੇ 14,064 ਦੌੜਾਂ ਅਤੇ 148 ਵਿਕਟਾਂ ਲਈਆਂ।
ਯੁਵਰਾਜ ਨੇ ਇਕ ਇੰਟਰਵਿਊ ‘ਚ ਕਿਹਾ ਹੈ ਕਿ ਉਨ੍ਹਾਂ ਨੂੰ ਐਮਐਸ ਧੋਨੀ ਤੇ ਵਿਰਾਟ ਕੋਹਲੀ ਤੋਂ ਇੰਨਾ ਬੈਕਅਪ ਨਹੀਂ ਮਿਲਿਆ ਜਿੰਨਾ ਉਸ ਨੂੰ ਸੌਰਵ ਗਾਂਗੁਲੀ ਦੀ ਕਪਤਾਨੀ ‘ਚ ਮਿਲਿਆ ਸੀ। ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਉਹ ਧੋਨੀ ਤੇ ਗਾਂਗੁਲੀ ਤੋਂ ਕਿਸ ਕਪਤਾਨ ਨੂੰ ਪਸੰਦ ਕਰਦੇ ਹਨ, ਫਿਰ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੌਰਵ ਗਾਂਗੁਲੀ ਦੀ ਕਪਤਾਨੀ ਨਾਲ ਵਧੇਰੇ ਯਾਦਾਂ ਹਨ।
ਦੱਸ ਦੇਈਏ ਕਿ ਯੁਵਰਾਜ ਦੇ ਕਰੀਅਰ ਦਾ ਸਭ ਤੋਂ ਵੱਡਾ ਮੋੜ ਉਦੋਂ ਆਇਆ ਜਦੋਂ ਉਸ ਨੂੰ ਸਾਲ 2011 ਦੇ ਵਿਸ਼ਵ ਕੱਪ ਦੇ ਦੌਰਾਨ ਕੈਂਸਰ ਹੋ ਗਿਆ ਸੀ। ਇਸ ਤੋਂ ਬਾਅਦ ਵੀ ਯੁਵਰਾਜ ਖੇਡਦਾ ਰਿਹਾ ਪਰ ਬਾਅਦ ‘ਚ ਉਹ ਆਪਣਾ ਇਲਾਜ ਕਰਵਾਉਣ ਗਿਆ। ਆਖਰਕਾਰ 18 ਮਹੀਨਿਆਂ ਬਾਅਦ ਯੁਵਰਾਜ ਨੇ ਕ੍ਰਿਕਟ ਵਿੱਚ ਵਾਪਸੀ ਕੀਤੀ।
ਯੁਵਰਾਜ ਸਿੰਘ ਦਾ ਵੱਡਾ ਖੁਲਾਸਾ, ਧੋਨੀ ਤੇ ਵਿਰਾਟ ਨਹੀਂ ਸਗੋਂ ਸੌਰਵ ਗਾਂਗੁਲੀ ਨੇ ਕੀਤਾ ਇਹ ਕੰਮ
ਏਬੀਪੀ ਸਾਂਝਾ
Updated at:
01 Apr 2020 03:36 PM (IST)
ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਪਿਛਲੇ ਕੁਝ ਸਾਲਾਂ ਤੋਂ ਆਪਣੇ ਕਰੀਅਰ ਨੂੰ ਲੈ ਕੇ ਕਾਫ਼ੀ ਬਿਆਨਬਾਜ਼ੀ ਕਰ ਰਹੇ ਹਨ। ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਨ੍ਹਾਂ ਯੋ-ਯੋ ਟੈਸਟ ਲਈ ਚੋਣਕਰਤਾਵਾਂ ਨੂੰ ਨਿਸ਼ਾਨਾ ਬਣਾਇਆ।
- - - - - - - - - Advertisement - - - - - - - - -