ਅੰਮ੍ਰਿਤਸਰ: ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਗਏ ਪੰਜ ਨਾਗਰਿਕਾਂ ਦੇ ਵਿੱਚੋਂ ਦੋ ਨਾਗਰਿਕਾਂ ਦੇ ਪਾਕਿਸਤਾਨ ਜਾ ਕੇ ਕਰੋਨਾ ਪੌਜ਼ੇਟਿਵ ਪਾਏ ਗਏ ਸਨ। ਇਸ ਤੋਂ ਬਾਅਦ ਬੀਐਸਐਫ ਵੱਲੋਂ ਦੋ ਬੀਐਸਐਫ਼ ਦੇ ਜਵਾਨਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੂੰ ਦਿੱਲੀ ਤੋਂ ਅਟਾਰੀ ਤੱਕ ਛੱਡਣ ਵਾਲੀ ਇੱਕ ਨਿੱਜੀ ਹਸਪਤਾਲ ਦੀ ਐਂਬੂਲੈਂਸ ਦੇ ਡਰਾਈਵਰ ਤੇ ਉਸ ਦੇ ਸਹਿਯੋਗੀ ਨੂੰ ਵੀ ਪੁਲਿਸ ਕੁਆਰੰਟੀਨ 'ਚ ਭੇਜ ਦਿੱਤਾ ਹੈ।
ਪਾਕਿਸਤਾਨੀ ਨਾਗਰਿਕ ਯਾਸਿਰ ਮੁਖਤਾਰ ਤੇ ਮੁਹੰਮਦ ਖ਼ਾਲਿਦ ਭਾਰਤ ਦੇ ਵਿੱਚ ਇਲਾਜ ਕਰਵਾਉਣ ਲਈ ਪਹੁੰਚੇ ਸਨ। ਪਾਕਿਸਤਾਨ ਪਰਤਣ ਤੇ ਇਨ੍ਹਾਂ ਦਾ ਕੋਰੋਨਾ ਟੈਸਟ ਪੋਜ਼ਟਿਵ ਆਇਆ। ਇਸ ਤੋਂ ਬਾਅਦ ਬੀਐਸਐਫ ਨੇ ਬਿਨ੍ਹਾਂ ਦੇਰੀ ਕੀਤਿਆਂ ਇਨ੍ਹਾਂ ਦੋਵਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਵਾਲੇ ਬੀਐਸਐਫ ਦੇ ਦੋ ਜਵਾਨ ਕੁਆਰੰਟੀਨ ਕਰ ਦਿੱਤਾ।
ਪਾਕਿ ਨਾਗਰਿਕਾਂ ਨੂੰ ਸਰਹੱਦ ਤੱਕ ਪਹੁੰਚਾਉਣ ਵਾਲੀ ਐਂਬੂਲੈਂਸ ਦੇ ਡਰਾਈਵਰ ਤੇ ਉਸ ਦਾ ਸਹਿਯੋਗੀ ਵੀ ਕੁਆਰੰਟੀਨ 'ਚ
ਏਬੀਪੀ ਸਾਂਝਾ
Updated at:
01 Apr 2020 01:15 PM (IST)
ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਗਏ ਪੰਜ ਨਾਗਰਿਕਾਂ ਦੇ ਵਿੱਚੋਂ ਦੋ ਨਾਗਰਿਕਾਂ ਦੇ ਪਾਕਿਸਤਾਨ ਜਾ ਕੇ ਕਰੋਨਾ ਪੌਜ਼ੇਟਿਵ ਪਾਏ ਗਏ ਸਨ।
- - - - - - - - - Advertisement - - - - - - - - -