ਲੁਧਿਆਣਾ: ਲੁਧਿਆਣਾ ਦੇ ਅਮਰਪੁਰਾ ਵਿੱਚ ਕੋਰੋਨਾ ਦੀ ਸ਼ਿਕਾਰ ਹੋਈ 42 ਸਾਲਾ ਮਹਿਲਾ ਦੀ ਗੁਆਂਢਣ ਵੀ ਕੋਰੋਨਾ ਪੌਜ਼ੇਟਿਵ ਪਾਈ ਗਈ ਹੈ। ਹੁਣ ਤੱਕ ਲੁਧਿਆਣਾ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਤਿੰਨ ਮਰੀਜ਼ ਸਾਹਮਣੇ ਆ ਚੁੱਕੇ ਹਨ। ਤਾਜ਼ਾ ਮਾਮਲੇ ਵਿੱਚ ਮਹਿਲਾ ਦੀ ਉਮਰ 70 ਸਾਲ ਦੱਸੀ ਜਾਂਦੀ ਹੈ। ਸਿਹਤ ਵਿਭਾਗ ਵੱਲੋਂ ਰਜਿੰਦਰਾ ਹਸਪਤਾਲ ਵਿੱਚ ਮੰਗਲਵਾਰ ਨੂੰ ਭੇਜੇ ਗਏ ਨਮੂਨਿਆਂ ਦੀ ਮੁੱਢਲੀ ਜਾਂਚ ਵਿੱਚ ਮਹਿਲਾ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਮਿਲੀ ਸੀ। ਸਿਵਲ ਸਰਜਨ ਰਾਜੇਸ਼ ਬੱਗਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ 43 ਨਮੂਨੇ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਰਿਪੋਰਟ ਸਕਾਰਾਤਮਕ ਆਈ ਹੈ। ਸਿਹਤ ਵਿਭਾਗ ਅਨੁਸਾਰ, ਜਿਵੇਂ ਹੀ ਮੰਗਲਵਾਰ ਰਾਤ ਨੂੰ ਮਹਿਲਾ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਮਿਲੀ, ਸਿਹਤ ਵਿਭਾਗ ਦੀ ਇੱਕ ਟੀਮ ਇਲਾਕੇ ਵਿੱਚ ਪਹੁੰਚ ਗਈ ਤੇ ਰਾਤ ਨੂੰ ਹੀ ਮਹਿਲਾ ਨੂੰ ਸਿਵਲ ਹਸਪਤਾਲ ਦੇ ਅਲੱਗ-ਥਲੱਗ ਵਾਰਡ ਵਿੱਚ ਦਾਖਲ ਕਰਵਾਇਆ।

ਸਿਵਲ ਸਰਜਨ ਰਾਜੇਸ਼ ਬੱਗਾ ਦਾ ਕਹਿਣਾ ਹੈ ਕਿ 70 ਸਾਲਾ ਮਹਿਲਾ ਜੋ ਸਕਾਰਾਤਮਕ ਆਈ ਹੈ ਦਾ ਕੋਈ ਯਾਤਰਾ ਦਾ ਇਤਿਹਾਸ ਨਹੀਂ। ਉਨ੍ਹਾਂ ਕਿਹਾ ਕਿ ਜੇ ਇਹ ਮਹਿਲਾ ਮ੍ਰਿਤਕ ਦੇ ਘਰ ਦੇ ਨਾਲ ਰਹਿੰਦੀ ਹੈ ਤਾਂ ਸ਼ਾਇਦ ਉਸ ਨੂੰ ਮ੍ਰਿਤਕ ਤੋਂ ਹੀ ਵਾਇਰਸ ਹੋਇਆ ਹੋਵੇ।
ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦਾ ਇਹ ਤੀਜਾ ਕੇਸ ਹੈ। ਤਿੰਨੋਂ ਮਰੀਜ਼ ਮਹਿਲਾਵਾਂ ਹਨ। ਪਹਿਲਾ ਮਾਮਲਾ 24 ਮਾਰਚ ਨੂੰ ਗੁਰਦੇਵ ਨਗਰ ਦੀ 55 ਸਾਲਾ ਮਹਿਲਾ ਦਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ 30 ਮਾਰਚ ਨੂੰ ਅਮਰਪੁਰਾ ਦੀ ਇੱਕ 42 ਸਾਲਾ ਮਹਿਲਾ ਕੋਰੋਨਾ ਪੌਜ਼ੇਟਿਵ ਮਿਲੀ, ਜਿਸ ਦੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਮੌਤ ਹੋ ਗਈ। ਹੁਣ ਇਹ ਤੀਜਾ ਮਾਮਲਾ ਵੀ ਅਮਰਪੁਰਾ ਤੋਂ ਸਾਹਮਣੇ ਆਇਆ ਹੈ।