ਲੰਡਨ: ਕੋਰੋਨਾਵਾਇਰਸ ਕਾਰਨ ਬ੍ਰਿਟੇਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਇਸ ਨਾਲ ਹਜ਼ਾਰਾਂ ਪ੍ਰਵਾਸੀ ਸਿਹਤ ਕਰਮੀਆਂ ਦੇ ਵੀਜ਼ਾ ਰਿਨਿਊ ਕਰਾਉਣ ‘ਚ ਵੱਡੀ ਸਹੂਲਤ ਮਿਲੇਗੀ। ਸਰਕਾਰ ਨੇ ਇਹ ਕਦਮ ਪ੍ਰਵਾਸੀ ਸਿਹਤ ਕਰਮੀਆਂ ਦੀ ਚਿੰਤਾ ਤੋਂ ਬਾਅਦ ਚੁੱਕਿਆ ਹੈ।
ਯੂਕੇ ਵੱਲੋਂ ਵੀਜ਼ਾ ਨਿਯਮਾਂ ਵਿੱਚ ਢਿੱਲ
ਬ੍ਰਿਟੇਨ ਵਿੱਚ ਕੋਰੋਨਾਵਾਇਰਸ ਦਾ ਮਹਾਮਾਰੀ ਭਿਆਨਕ ਰੂਪ ਲੈ ਰਹੀ ਹੈ। ਇੱਥੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਪ੍ਰਵਾਸੀ ਸਿਹਤ ਕਰਮਚਾਰੀਆਂ ਦੇ ਵੀਜ਼ਾ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ। ਪ੍ਰਵਾਸੀ ਸਿਹਤ ਕਰਮਚਾਰੀ ਜਿਨ੍ਹਾਂ ਦੇ ਵੀਜ਼ਾ ਦੀ ਮਿਆਦ ਅਕਤੂਬਰ ਵਿੱਚ ਖਤਮ ਹੋ ਰਹੀ ਸੀ, ਨੂੰ ਹੁਣ ਇੱਕ ਸਾਲ ਦਾ ਸਮਾਂ ਮਿਲ ਜਾਵੇਗਾ। ਗ੍ਰਹਿ ਮੰਤਰਾਲੇ ਮੁਤਾਬਕ ਪ੍ਰਵਾਸੀ ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ ਤੇ ਰਾਸ਼ਟਰੀ ਸਿਹਤ ਸੇਵਾ (ਐਨਐਚਐਸ) ਨਾਲ ਜੁੜੇ ਸਿਹਤ ਕਰਮਚਾਰੀਆਂ ਨੂੰ ਲਾਭ ਹੋਵੇਗਾ। ਉਨ੍ਹਾਂ ਨੂੰ ਵੀਜ਼ਾ ਰਿਨਿਊ ਕਰਾਉਣ ਲਈ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ।
NHS ਨਾਲ ਜੁੜੇ ਪਰਵਾਸੀ ਸਿਹਤ ਕਰਮਚਾਰੀਆਂ ਨੂੰ ਲਾਭ
ਨਵੇਂ ਨਿਯਮ ਬ੍ਰਿਟੇਨ ਵਿੱਚ ਰਹਿੰਦੇ ਪ੍ਰਵਾਸੀ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਉੱਤੇ ਵੀ ਲਾਗੂ ਹੋਣਗੇ। ਵੀਜ਼ਾ ਨਿਯਮਾਂ ਵਿੱਚ ਪ੍ਰਵਾਸੀ ਸਿਹਤ ਕਰਮਚਾਰੀਆਂ ਦੇ ਖਦਸ਼ੇ ਤੋਂ ਬਾਅਦ ਢਿੱਲ ਦਿੱਤੀ ਗਈ ਹੈ। ਯੂਕੇ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਸਿਹਤ ਸੰਭਾਲ ਕਰਮਚਾਰੀਆਂ ਨੇ ਵੀਜ਼ਾ ਦੀ ਮਿਆਦ ਖਤਮ ਹੋਣ ਤੋਂ ਬਾਅਦ ਆਪਣੀ ਚਿੰਤਾ ਜ਼ਾਹਰ ਕੀਤੀ ਸੀ।
ਮੰਤਰਾਲੇ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੀ ਲੜਾਈ ਤੋਂ ਲੋਕਾਂ ਦਾ ਧਿਆਨ ਨਾ ਭਟਕੇ ਇਸ ਲਈ ਅਜਿਹਾ ਕਦਮ ਚੁੱਕਿਆ ਗਿਆ ਹੈ। ਵੀਜ਼ਾ ਨਿਯਮਾਂ ਸਬੰਧੀ ਜਾਣਕਾਰੀ ਹਾਸਲ ਕਰਨ ਵਾਲੇ ਲੋਕ CIH@homeoffice.gov.uk ‘ਤੇ ਲਿਖ ਸਕਦੇ ਹਨ।
ਇਹ ਵੀ ਪੜ੍ਹੋ :
ਕੋਰੋਨਾ ਕਹਿਰ 'ਚ ਟੰਰਪ ਦੀ ਚੇਤਾਵਨੀ, ਅਗਲੇ ਦੋ ਹਫ਼ਤੇ ਬੇਹੱਦ ਦਰਦਨਾਕ
ਕੋਰੋਨਾ ਦੇ ਕਹਿਰ 'ਚ ਬ੍ਰਿਟੇਨ ਸਰਕਾਰ ਦਾ ਪਰਵਾਸੀਆਂ ਲਈ ਵੱਡਾ ਫੈਸਲਾ
ਏਬੀਪੀ ਸਾਂਝਾ
Updated at:
01 Apr 2020 01:05 PM (IST)
ਕੋਰੋਨਾਵਾਇਰਸ ਕਾਰਨ ਬ੍ਰਿਟੇਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਇਸ ਨਾਲ ਹਜ਼ਾਰਾਂ ਪ੍ਰਵਾਸੀ ਸਿਹਤ ਕਰਮੀਆਂ ਦੇ ਵੀਜ਼ਾ ਰਿਨਿਊ ਕਰਾਉਣ ‘ਚ ਵੱਡੀ ਸਹੂਲਤ ਮਿਲੇਗੀ। ਸਰਕਾਰ ਨੇ ਇਹ ਕਦਮ ਪ੍ਰਵਾਸੀ ਸਿਹਤ ਕਰਮੀਆਂ ਦੀ ਚਿੰਤਾ ਤੋਂ ਬਾਅਦ ਚੁੱਕਿਆ ਹੈ।
- - - - - - - - - Advertisement - - - - - - - - -