ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੀ ਜੋੜੀ ਦੇ ਫੈਨਸ ਲਈ ਇੱਕ ਗੁੱਡ ਨਿਊਜ਼ ਹੈ। ਦੋਨੋਂ ਇੱਕ ਵਾਰ ਫਿਰ ਇਕੱਠੇ ਦਰਸ਼ਕਾਂ ਨੂਮ ਹਸਾਉਂਦੇ ਨਜ਼ਰ ਆਉਣਗੇ। ਦੋਨਾਂ ਦੀ ਲੜਾਈ ਤੋਂ ਬਾਅਦ ਫੈਨਸ ਬੇਸਬਰੀ ਨਾਲ ਇਨ੍ਹਾਂ ਦੇ ਇਕੱਠੇ ਹੋਣ ਦਾ ਇੰਤਜ਼ਾਰ ਕਰ ਰਹੇ ਸੀ। ਅਜਿਹੇ ‘ਚ ਇਹ ਇੰਤਜ਼ਾਰ ਖ਼ਤਮ ਹੋ ਰਿਹਾ ਹੈ। ਹਾਲਾਂਕਿ ਜੋੜੀ ਫਿਰ ਕਿਸੇ ਨਵੇਂ ਪ੍ਰੋਜੈਕਟ ‘ਤੇ ਇਕੱਠੇ ਕੰਮ ਨਹੀਂ ਕਰ ਰਹੀ ਹੈ ਬਲਕਿ ਕਾਮੇਡੀ ਸ਼ੋਅ ਦੇ ਪੁਰਾਣੇ ਐਪੀਸੋਡ ਦੋਬਾਰਾ ਟੈਲੀਕਾਸਟ ਕੀਤੇ ਜਾ ਰਹੇ ਹਨ।

ਕੋਰੋਨਾਵਾਇਰਸ ਕਾਰਨ ਦੇਸ਼ ਭਰ ‘ਚ ਲੌਕ ਡਾਊਨ ਹੈ ਜਿਸ ਕਰੇ ਹਰ ਤਰ੍ਹਾਂ ਦੀ ਸ਼ੂਟਿੰਗ ਬੰਦ ਹੈ। ਨਾਲ ਹੀ ਲੌਕ ਡਾਊਨ ‘ਚ ਲੋਕ ਘਰਾਂ ‘ਚ ਹਨ। ਅਜਿਹੇ ‘ਚ ਰਾਮਾਇਅਣ, ਮਹਾਭਾਰਤ ਤੇ ਸ਼ਕਤੀਮਾਨ ਦੀ ਤਰ੍ਹਾਂ ਕਪਿਲ ਸ਼ਰਮਾ ਸ਼ੋਅ ਦੇ ਪੁਰਾਣੇ ਐਪੀਸੋਡ ਵੀ ਦੋਬਾਰਾ ਟੈਲੀਕਾਸਟ ਹੋਣ ਵਾਲੇ ਹਨ।

ਸੁਨੀਲ ਗਰੋਵਰ ਲਈ ਦ ਕਪਿਲ ਸ਼ਰਮਾ ਸ਼ੋਅ ਦਾ ਮੰਚ ਉਨ੍ਹਾਂ ਦੇ ਕਰਿਅਰ ਦੇ ਲਿਹਾਜ਼ ਨਾਲ ਟਰਨਿੰਗ ਪੁਆਇੰਟ ਸਾਬਿਤ ਹੋਇਆ ਸੀ। ਉਨ੍ਹਾਂ ਦੇ ਕਿਰਦਾਰ ਗੁਲਾਟੀ, ਗੁੱਥੀ ਤੇ ਰਿੰਕੂ ਭਾਬੀ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ।

ਇਹ ਵੀ ਪੜ੍ਹੋ :

ਕੋਰੋਨਾ ਖ਼ਿਲਾਫ਼ ਜੰਗ ‘ਚ ਮਿਲੀ ਕਾਮਯਾਬੀ, ਬਿਨ੍ਹਾਂ ਬੇਹੋਸ਼ ਕੀਤੇ ਆਕਸੀਜਨ ਭਰੇਗੀ ਸੀ-ਪੈਪ ਮਸ਼ੀਨ

Coronavirus Full Updates: ਦੇਸ਼ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1600 ਤੋਂ ਪਾਰ, 24 ਘੰਟਿਆਂ ‘ਚ 272 ਮਰੀਜ਼ ਵਧੇ