ਨਵੀਂ ਦਿੱਲੀ: ਵਿਸ਼ਵ ਪੱਧਰ ਦੇ ਬੈਂਕ ਬਣਾਉਣ ਵੱਲ ਕਦਮ ਵਧਾਉਂਦੇ ਹੋਏ ਕੇਂਦਰ ਸਰਕਾਰ ਦਾ ਫੈਸਲਾ ਅੱਜ ਤੋਂ ਲਾਗੂ ਹੋ ਜਾਵੇਗਾ ਜਿਸ ਮੁਤਾਬਕ ਜਨਤਕ ਖੇਤਰ ਦੀਆਂ ਛੇ ਬੈਂਕਾ ਦਾ ਵੱਖ ਵੱਖ ਚਾਰ ਬੈਂਕਾਂ ਚ ਰਲੇਂਵਾ ਹੋ ਜਾਵੇਗਾ। ਇਸ ਨਾਲ ਛੇ ਬੈਂਕਾਂ ਦਾ ਵਜੂਦ ਅੱਜ ਤੋਂ ਖਤਮ ਹੋ ਜਾਵੇਗਾ। ਇਹ ਰਲੇਂਵਾਂ ਉਸ ਸਮੇਂ ਹੋ ਰਿਹਾ ਹੈ ਜਦੋਂ ਪੂਰਾ ਵਿਸ਼ਵ ਕੋਰੋਨਾ ਵਾਇਰਸ ਦੀ ਮਾਰ ਹੇਠ ਹੈ । ਮਹਾਮਾਰੀ ਨੂੰ ਨੱਥ ਪਾਉਣ ਲਈ 21 ਦਿਨਾਂ ਦੀਆਂ ਪਾਬੰਧੀਆਂ ਲਗਾਈਆਂ ਗਈਆਂ ਹਨ ਜੋਕਿ 14 ਅਪ੍ਰੈਲ ਨੂੰ ਮੁੱਕਣਗੀਆਂ।


ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਨਾਜ਼ੁਕ ਸਮੇਂ ਦੌਰਾਨ ਬੈਂਕਾਂ ਦਾ ਰਲੇਂਵਾਂ ਸਜਿਹੇ ਨਹੀਂ ਹੋ ਸਕਦਾ ਹਾਲਾਂਕਿ ਜਿਨ੍ਹਾਂ ਬੈਂਕਾਂ ਹੇਠ ਇਹ ਛੇ ਬੈਂਕ ਜਾਣ ਵਾਲੇ ਹਨ, ਉਨ੍ਹਾਂ ਦੇ ਪ੍ਰਮੁੱਖ ਬੈਂਕਾਂ ਦੇ ਭਵਿੱਖ ਨੂੰ ਲੈਕੇ ਵਿਸ਼ਵਾਸ ਜ਼ਾਹਿਰ ਕਰਦੇ ਹਨ। ਯੂਨੀਅਨ ਬੈਂਕ ਆਫ ਇੰਡੀਆ ਦੇ ਰਾਜਕਿਰਨ ਨੇ ਕਿਹਾ ਕਿ ਸਭ ਕੁੱਝ ਰਣਨੀਤੀ ਮੁਤਾਬਕ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਕੋਈ ਮੁਸ਼ਕਲ ਨਜ਼ਰ ਨਹੀਂ ਆ ਰਹੀ।

ਦੇਸ਼ ਚ ਲਾਕਡਾਊਨ ਦੇ ਚਲਦਿਆਂ ਪੰਜਾਬ ਨੈਸ਼ਨਲ ਬੈਂਕ, ਕੇਨਾਰਾ ਬੈਂਕ, ਯੂਨੀਅਨ ਬੈਂਕ ਤੇ ਇੰਡੀਅਨ ਬੈਂਕ ਨੇ ਰਲੇਂਵਿਆਂ ਦੇ ਕੁੱਝ ਹਿੱਸਿਆਂ ਦੇ ਕੰਮ ਨੂੰ ਅੱਗੇ ਲਈ ਟਾਲ ਦਿੱਤਾ ਹੈ। ਇਨ੍ਹਾਂ ਚਾਰ ਬੈਂਕਾਂ ਚ ਹੀ ਹੋਰਾਂ ਬੈਂਕਾਂ ਦਾ ਰਲੇਂਵਾ ਹੋਣਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ ਤਿੰਨ ਸਾਲਾਂ ਚ ਇਨ੍ਹਾਂ ਰਲੇਂਵਿਆਂ ਕਾਰਣ ਬੈਂਕਾਂ ਨੂੰ ਕਰੀਬ 2500 ਕਰੋੜ ਰੁਪਏ ਦਾ ਮੁਨਾਫਾ ਹੋਵੇਗਾ।

ਇਹ ਵੀ ਪੜ੍ਹੋ :

ਅੱਜ ਤੋਂ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ, ਜਾਣੋਂ ਕਿਨ੍ਹਾਂ ਸੈਕਟਰਸ ‘ਚ ਹੋਣਗੇ ਬਦਲਾਅ

ਕੋਰੋਨਾ ਖ਼ਿਲਾਫ਼ ਜੰਗ ‘ਚ ਮਿਲੀ ਕਾਮਯਾਬੀ, ਬਿਨ੍ਹਾਂ ਬੇਹੋਸ਼ ਕੀਤੇ ਆਕਸੀਜਨ ਭਰੇਗੀ ਸੀ-ਪੈਪ ਮਸ਼ੀਨ