ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਦੇਸ਼ ‘ਚ ਸੈਨੀਟਾਈਜ਼ਰ, ਮਾਸਕ ਤੇ ਮੈਡੀਕਲ ਉਪਕਰਣਾਂ ਦੀ ਘਾਟ ਹੈ। ਉਨ੍ਹਾਂ ਚੋਂ ਅਫਰੀਕੀ ਦੇਸ਼ਾਂ ‘ਚ ਸਥਿਤੀ ਬੇਹੱਦ ਖ਼ਰਾਬ ਹੈ, ਸੈਨੇਟਾਈਜ਼ਰ ਤੋਂ ਲੈ ਕੇ ਵੈਂਟੀਲੇਟਰ ਤਕ ਦੀ ਘਾਟ ਹੈ। ਅਫਰੀਕਾ ਮਹਾਂਦੀਪ ਦੇ ਕੁੱਲ 55 ਦੇਸ਼ਾਂ ਚੋਂ 10 ਦੇਸ਼ਾਂ ‘ਚ ਵੈਂਟੀਲੇਟਰ ਦੀ ਸਹੂਲਤ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ, 41 ਅਫਰੀਕੀ ਦੇਸ਼ਾਂ ‘ਚ ਕਰੋੜਾਂ ਦੀ ਆਬਾਦੀ ਵਿੱਚ ਸਿਰਫ ਦੋ ਹਜ਼ਾਰ ਵੈਂਟੀਲੇਟਰ ਕੰਮ ਕਰ ਰਹੇ ਹਨ।


ਹਾਲਤ ਇਹ ਹੈ ਕਿ ਇੱਕ ਕਰੋੜ ਤੋਂ ਜ਼ਿਆਦਾ ਦੀ ਆਬਾਦੀ ਵਾਲੇ ਦੱਖਣੀ ਸੁਡਾਨ ‘ਚ ਪੰਜ ਉਪ ਰਾਸ਼ਟਰਪਤੀ ਹਨ ਪਰ ਵੈਂਟੀਲੇਟਰ ਸਿਰਫ ਚਾਰ ਹਨ। ਮੱਧ ਅਫ਼ਰੀਕੀ ਗਣਰਾਜ ਵਿੱਚ ਤਿੰਨ ਵੈਂਟੀਲੇਟਰ ਕੰਮ ਕਰ ਰਹੇ ਹਨ ਤੇ ਲਗਪਗ 50 ਲੱਖ ਦੀ ਆਬਾਦੀ ਵਾਲੇ ਲਾਇਬੇਰੀਆ ਵਿੱਚ ਸਿਰਫ 6 ਵੈਂਟੀਲੇਟਰ ਹਨ। ਮਾਹਰਾਂ ਦਾ ਕਹਿਣਾ ਹੈ ਕਿ ਅਫਰੀਕਾ ਦੇ ਦੇਸ਼ਾਂ ਵਿੱਚ ਮੁਢਲੀਆਂ ਸਹੂਲਤਾਂ ਜਿਵੇਂ ਮਾਸਕ, ਸਾਬਣ, ਆਕਸੀਜਨ ਦੀ ਘਾਟ ਹੈ।

ਮਹਾਂਮਾਰੀ ‘ਚ ਤੇਜ਼ੀ ਨਾਲ ਫੈਲ ਰਹੀ ਮਹਾਮਾਰੀ:

ਦੁਨੀਆ ਦੇ ਬਾਕੀ ਦੇਸ਼ਾਂ ਦੀ ਤਰ੍ਹਾਂ ਅਫਰੀਕਾ ‘ਚ ਟੈਸਟਿੰਗ ਦਾ ਪੱਧਰ ਬੇਹੱਦ ਖ਼ਰਾਬ ਹੈ। ਮਹਾਮਾਰੀ ਬਹੁਤ ਸਾਰੇ ਦੇਸ਼ਾਂ ‘ਚ ਤੇਜ਼ੀ ਨਾਲ ਫੈਲ ਰਹੀ ਹੈ। ਸ਼ੁੱਕਰਵਾਰ ਦੀ ਰਿਪੋਰਟ ਮੁਤਾਬਕ, ਗਿੰਨੀ ਵਿੱਚ ਹਰ ਛੇਵੇਂ ਦਿਨ ਸੰਕਰਮਣ ਦੇ ਮਾਮਲੇ ਦੁਗਣੇ ਹੋ ਰਹੇ ਹਨ। ਦੱਖਣੀ ਅਫਰੀਕਾ ‘ਚ 2600 ਮਾਮਲੇ ਹੋਏ ਹਨ।