ਮੁੰਬਈ: 88 ਸਾਲਾਂ ਬਾਅਦ ਇੱਕ ਵਾਰ ਫਿਰ ਮੁੰਬਈ ਦੀ ਹਿਫਾਜ਼ਤ ਘੋੜਸਵਾਰ ਸਕੂਐਡ ਕਰਨਗੇ। ਦੇਸ਼ ਦੀ ਆਰਥਿਕ ਰਾਜਧਾਨੀ ਨੂੰ ਘੋੜਸਵਾਰ ਪੁਲਿਸ ਯੂਨਿਟ ਮਿਲਣ ਜਾ ਰਹੀ ਹੈ। ਟ੍ਰੈਫਿਕ ਕੰਟਰੋਲ ਕਰਨ ਤੋਂ ਲੈ ਕੇ ਅਪਰਾਧ 'ਤੇ ਲਗਾਮ ਲਗਾਉਣ 'ਚ ਇਸਦਾ ਇਸਤੇਮਾਲ ਕੀਤਾ ਜਾਵੇਗਾ। ਅਜਿਹਾ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਹੋ ਰਿਹਾ ਹੈ ਜਦ ਘੋੜਸਵਾਰ ਪੁਲਿਸ ਦੇ ਹਵਾਲੇ ਮੁੰਬਈ ਦੀਆਂ ਗਲ਼ੀਆਂ ਅਤੇ ਸੜਕਾਂ ਹੋਣਗੀਆਂ।


ਮਹਾਰਾਸ਼ਟਰ ਦੇ ਗ੍ਰਹਿਮੰਤਰੀ ਅਨਿਲ ਦੇਸ਼ਮੁੱਖ ਨੇ ਦੱਸਿਆ ਕਿ ਹੁਣ ਤੱਕ 13 ਘੋੜਿਆਂ ਦੀ ਖਰੀਦਦਾਰੀ ਹੋ ਚੁੱਕੀ ਹੈ। ਬਾਕੀ ਬਚੇ ਘੋੜੇ ਅਗਲੇ 6 ਮਹੀਨੇ 'ਚ ਖਰੀਦ ਕੇ ਯੂਨਿਟ 'ਚ ਸ਼ਾਮਿਲ ਕਰ ਲਏ ਜਾਣਗੇ। 30 ਘੋੜੇ, ਇੱਕ ਸਬ ਇੰਸਪੈਕਟਰ, ਇੱਕ ਅਸਿਸਟੈਂਟ ਅਤੇ ਚਾਰ ਹਵਾਲਦਾਰਾਂ ਦੇ ਇਲਾਵਾ 32 ਕਾਂਸਟੈਬਲ ਯੂਨਿਟ 'ਚ ਸ਼ਾਮਿਲ ਹੋਣਗੇ। ਘੋੜੇ ਨੂੰ ਰੱਖਣ ਲਈ ਅੰਧੇਰੀ ਇਲਾਕੇ 'ਚ ਢਾਈ ਏਕੜ 'ਤੇ ਅਸਤਬਲ ਦਾ ਨਿਰਮਾਣ ਕਰਾਇਆ ਜਾਵੇਗਾ, ਜਿਸ 'ਚ ਸਵੀਮਿੰਗ ਪੂਲ, ਰਾਈਡਿੰਗ ਕਲੱਬ, ਟ੍ਰੇਨਰ ਰੂਮ ਹੋਣਗੇ।

ਸ਼ਿਵਾਜੀ ਪਾਰਕ 'ਚ ਗਣਤੰਤਰ ਦਿਵਸ ਦੀ ਪਰੇਡ ਦੇ ਬਾਅਦ ਘੋੜੇ ਡਿਊਟੀ 'ਤੇ ਤਾਇਨਾਤ ਕਰ ਦਿੱਤੇ ਜਾਣਗੇ। ਤੁਹਾਨੂੰ ਦਸ ਦਈਏ ਕਿ ਆਜ਼ਾਦੀ ਤੋਂ ਪਹਿਲਾਂ ਮੁੰਬਈ ਦੀਆਂ ਗਲੀਆਂ ਦੀ ਪੈਟਰੋਲੰਿਗ ਘੁੜਸਵਾਰ ਟੀਮ ਕਰਦੀ ਸੀ। ਮਗਰ 1932 'ਚ ਵਾਹਨਾਂ ਦੀ ਭੀੜ ਦੇ ਕਰਕੇ ਘੋੜੇ 'ਤੇ ਸਵਾਰ ਹੋ ਕੇ ਪੈਟਰੋਲੰਿਗ ਦੇ ਪ੍ਰਬੰਧ ਨੂੰ ਹਟਾ ਦਿੱਤਾ ਗਿਆ। ਹੁਣ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਮੁੰਬਈ ਦੀ ਪੁਲਿਸ ਘੋੜਿਆਂ 'ਤੇ ਨਿਗਰਾਨੀ ਕਰਦੀ ਨਜ਼ਰ ਆਵੇਗੀ।