ਕੁੱਝ ਦਿਨਾਂ ਦੀ ਰਾਹਤ ਤੋਂ ਬਾਅਦ ਫਿਰ ਚੜ੍ਹਨ ਲੱਗਾ ਪਾਰਾ, ਉੱਤਰ ਭਾਰਤ ‘ਚ ਜਲਦ ਦਸਤਕ ਦੇਵੇਗਾ ਮਾਨਸੂਨ

ਏਬੀਪੀ ਸਾਂਝਾ Updated at: 10 Jun 2020 09:33 AM (IST)

ਦਿੱਲੀ ਸਮੇਤ ਉੱਤਰ ਭਾਰਤ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ ਵਿੱਚ ਕੁੱਝ ਵਾਧਾ ਹੋਇਆ। ਇਸ ਦੌਰਾਨ ਦੱਖਣ-ਪੱਛਮੀ ਮਾਨਸੂਨ ਪੱਛਮੀ ਕੇਂਦਰੀ ਅਤੇ ਬੰਗਾਲ ਦੀ ਖਾੜੀ ਵੱਲ ਵਧ ਰਿਹਾ ਹੈ।

ਸੰਕੇਤਕ ਤਸਵੀਰ

NEXT PREV
ਨਵੀਂ ਦਿੱਲੀ: ਪਿਛਲੇ ਦਿਨੀਂ ਹੋਈ ਬਾਰਸ਼ ਤੋਂ ਆਮ ਜ਼ਿੰਦਗੀ ਨੂੰ ਕੁਝ ਰਾਹਤ ਮਿਲੀ ਸੀ। ਜਿਸ ਤੋਂ ਬਾਅਦ ਮੰਗਲਵਾਰ ਨੂੰ ਦਿੱਲੀ ਸਮੇਤ ਉੱਤਰ ਭਾਰਤ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ ਵਿੱਚ ਕੁੱਝ ਵਾਧਾ ਹੋਇਆ। ਇਸ ਦੌਰਾਨ ਦੱਖਣ-ਪੱਛਮੀ ਮਾਨਸੂਨ ਪੱਛਮੀ ਕੇਂਦਰੀ ਅਤੇ ਬੰਗਾਲ ਦੀ ਖਾੜੀ ਵੱਲ ਵਧ ਰਿਹਾ ਹੈ।

ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਮੰਗਲਵਾਰ ਨੂੰ ਸਫਦਰਜੰਗ ਆਬਜ਼ਰਵੇਟਰੀ ਵਿਖੇ ਦਿੱਲੀ ਦਾ ਤਾਪਮਾਨ 40.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜਧਾਨੀ ਦਾ ਤਾਪਮਾਨ ਸੋਮਵਾਰ ਨੂੰ ਇਥੇ 37.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਨਮੀ ਦਾ ਪੱਧਰ 38 ਤੋਂ 86 ਦੇ ਵਿਚਕਾਰ ਸੀ।

ਹਰਿਆਣਾ ਅਤੇ ਪੰਜਾਬ ‘ਚ ਵੀ ਵੱਧ ਤੋਂ ਵੱਧ ਤਾਪਮਾਨ ‘ਚ ਕੁਝ ਵਾਧਾ ਦਰਜ ਕੀਤਾ ਗਿਆ ਹੈ। ਜ਼ਿਆਦਾਤਰ ਹਿੱਸਿਆਂ ‘ਚ ਤਾਪਮਾਨ ਆਮ ਦੇ ਕਰੀਬ ਜਾਂ ਥੋੜ੍ਹਾ ਘੱਟ ਰਿਹਾ। ਮੌਸਮ ਵਿਭਾਗ ਅਨੁਸਾਰ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ 37.6 ਡਿਗਰੀ ਸੈਲਸੀਅਸ ਸੀ।

ਅੱਜ ਤੋਂ ਸਸਤੀ ਹੋਈ ਸ਼ਰਾਬ, ਨਹੀਂ ਲੱਗੇਗਾ 70 ਫੀਸਦ ਕੋਰੋਨਾ ਟੈਕਸ

ਦੱਖਣ-ਪੱਛਮੀ ਮਾਨਸੂਨ ਅੱਗੇ ਵਧ ਰਿਹਾ ਹੈ: ਮੌਸਮ ਵਿਭਾਗ

ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਪਾਰਾ 40 ਡਿਗਰੀ ਤੋਂ ਉੱਪਰ ਰਿਹਾ। ਰਾਜ ਦਾ ਸਭ ਤੋਂ ਵੱਧ ਤਾਪਮਾਨ ਝਾਂਸੀ (42.5 ਡਿਗਰੀ ਸੈਲਸੀਅਸ) ਵਿੱਚ ਦਰਜ ਕੀਤਾ ਗਿਆ। ਰਾਜਸਥਾਨ ਦੇ ਕਈ ਹਿੱਸਿਆਂ ‘ਚ ਮੰਗਲਵਾਰ ਨੂੰ ਤਾਪਮਾਨ 'ਚ ਵਾਧਾ ਰਿਕਾਰਡ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 43.3 ਡਿਗਰੀ ਸੈਲਸੀਅਸ ਨਾਲ ਸ਼੍ਰੀਗੰਗਾਨਗਰ ਰਾਜ ਦਾ ਸਭ ਤੋਂ ਗਰਮ ਸਥਾਨ ਰਿਹਾ।

ਮੌਸਮ ਵਿਭਾਗ ਨੇ ਇਸ ਦੇ ਆਲ ਇੰਡੀਆ ਮੌਸਮ ਪੂਰਵ ਅਨੁਮਾਨ ਬੁਲੇਟਿਨ ‘ਚ ਕਿਹਾ ਕਿ

ਦੱਖਣ ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਤਾਂ ਅਨੁਕੂਲ ਹੋ ਰਹੀਆਂ ਹਨ। ਦੱਖਣ-ਪੱਛਮੀ ਮੌਨਸੂਨ ਅੱਜ ਪੱਛਮੀ ਕੇਂਦਰੀ ਅਤੇ ਉੱਤਰੀ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ ਵਿੱਚ ਅੱਗੇ ਵਧਿਆ ਹੈ।-


Twitter ਭਾਰਤ ‘ਚ ਸ਼ੁਰੂ ਕਰੇਗਾ ਫੇਸਬੁੱਕ-ਇੰਸਟਾ ਸਟੋਰੀ ਵਰਗਾ 'Fleets’ ਫੀਚਰ, 24 ਘੰਟੇ ਬਾਅਦ ਖੁਦ ਹੀ ਗਾਇਬ ਹੋ ਜਾਵੇਗੀ ਪੋਸਟ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.