ਇਸ ਦੇ ਨਾਲ ਉਪਭੋਗਤਾ ਅਜਿਹੀ ਸਮੱਗਰੀ ਨੂੰ ਸਾਂਝਾ ਕਰ ਸਕਣਗੇ, ਜੋ 24 ਘੰਟਿਆਂ ਵਿੱਚ ਆਪਣੇ ਆਪ ਗਾਇਬ ਹੋ ਜਾਵੇਗੀ।-
ਭਾਰਤ ਵਿੱਚ, ਇਹ ਐਪਲ ਦੇ ਆਈਓਐਸ ਅਤੇ ਗੂਗਲ ਦੇ ਐਂਡਰਾਇਡ ਉਪਭੋਗਤਾਵਾਂ ਦੋਵਾਂ ਲਈ ਉਪਲਬਧ ਹੋਵੇਗਾ। ਇਹ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਸਟੋਰੀ ਫੀਚਰ ਦੇ ਸਮਾਨ ਹੋਵੇਗਾ।
ਰੀਟਵੀਟ ਕਰਨਾ, ਲਾਈਕ ਜਾਂ ਕੰਮੈਂਟ ਕਰਨ ਦਾ ਕੋਈ ਵਿਕਲਪ ਨਹੀਂ ਹੋਵੇਗਾ:
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ
ਫਲੀਟਸ ਨੂੰ ਰੀਟਵੀਟ ਨਹੀਂ ਕੀਤਾ ਜਾ ਸਕਦਾ। ਨਾ ਹੀ ਲਾਈਕ ਜਾਂ ਕੰਮੈਂਟ ਕਰਨ ਦਾ ਕੋਈ ਵਿਕਲਪ ਹੋਵੇਗਾ। ਜੇ ਕੋਈ ਵੀ ਅਜਿਹੇ ਸੰਦੇਸ਼ਾਂ ਦਾ ਜਵਾਬ ਦੇਣਾ ਚਾਹੁੰਦਾ ਹੈ, ਤਾਂ ਉਹ ਸੁਨੇਹਾ ਸਿੱਧਾ ਇਨਬਾਕਸ ‘ਚ ਭੇਜ ਕੇ ਗੱਲਬਾਤ ਨੂੰ ਜਾਰੀ ਰੱਖ ਸਕਦਾ ਹੈ।-
ਲੌਕਡਾਊਨ ‘ਚ Parle-g ਨੇ ਤੋੜਿਆ 82 ਸਾਲ ਦਾ ਰਿਕਾਰਡ, ਭੁੱਖ ਤੋਂ ਬਚਣ ਲਈ ਲੋਕਾਂ ਨੇ ਲਿਆ ਸਹਾਰਾ
ਕਿਵੇਂ ਕਰੀਏ ਫਲੀਟਸ ਦੀ ਵਰਤੋਂ:
ਫਲੀਟਸ ਫੀਚਰ ਨੂੰ ਅਜੇ ਟੈਸਟਿੰਗ ਵਜੋਂ ਪੇਸ਼ ਕੀਤਾ ਗਿਆ ਹੈ। ਅੱਜ ਤੁਸੀਂ ਇਹ ਵੀ ਜਾਣ ਸਕਦੇ ਹੋ ਕਿ ਕਿਹੜੇ ਫਾਲੋਅਰਸ ਜਾਂ ਗੈਰ-ਅਨੁਯਾਈਆਂ ਨੇ ਤੁਹਾਡੇ ਫਲੀਟਸ ਨੂੰ ਵੇਖਿਆ ਹੈ। ਫਲੀਟਸ ਫੀਚਰ ਦੀ ਵਰਤੋਂ ਕਰਨ ਲਈ ਆਪਣੇ ਟਵਿੱਟਰ ਪ੍ਰੋਫਾਈਲ ਦੇ ਖੱਬੇ ਪਾਸੇ ਅਵਤਾਰ ਨੂੰ ਕਲਿੱਕ ਕਰੋ। ਉਪਭੋਗਤਾ ਇੱਥੇ ਕੋਈ ਵੀ ਫੋਟੋ ਜਾਂ ਵੀਡੀਓ ਅਪਲੋਡ ਕਰ ਸਕਦੇ ਹਨ।
213 ਦੇਸ਼ਾ ‘ਤੇ ਮੰਡਰਾ ਰਿਹਾ ਕੋਰੋਨਾ ਦਾ ਖ਼ਤਰਾ, ਹੁਣ ਤੱਕ 4 ਲੱਖ ਤੋਂ ਵੱਧ ਮੌਤਾਂ, 73 ਲੱਖ ਸੰਕਰਮਿਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ