ਨਾਲ ਹੀ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੇ ਇਸ ਦੌਰਾਨ ਕਾਲਾਬਾਜ਼ਾਰੀ ‘ਤੇ ਨਕੇਲ ਕਸਣ ਦੇ ਸਾਰੇ ਦਾਅਵੇ ਫੇਲ ਹੋ ਗਏ। ਲੋਕਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਕਾਲਾਬਾਜ਼ਾਰੀ ਖੂਬ ਕੀਤੀ ਜਾ ਰਹੀ ਹੈ। ਜਦਕਿ ਸਰਕਾਰ ਨੇ ਐਲਾਨ ਕੀਤਾ ਸੀ ਕਿ ਕਾਲਾਬਾਜ਼ਾਰੀ ਕਿਸੇ ਕੀਮਤ ‘ਤੇ ਨਹੀਂ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਲੋਕਾਂ ਨੇ ਕਿਹਾ ਕਿ ਕਿਹਾ ਕਿ 70% ਲੋਕਾਂ ਨੂੰ ਤਾਂ ਇਸ ਛੂਟ ਬਾਰੇ ਪਤਾ ਹੀ ਨਹੀਂ ਲੱਗਿਆ। ਜ਼ਿਲ੍ਹਾ ਪ੍ਰਸਾਸ਼ਨ ਨੇ ਕੋਈ ਮੁਨਾਦੀ ਨਹੀਂ ਕਰਵਾਈ। ਨਾਲ ਹੀ ਉਨ੍ਹਾਂ ਬੁਨੀਆਦੀ ਚੀਜ਼ਾਂ ਦੇ ਲਈ ਕਰਫਿਊ ‘ਚ ਸਾਰਾ ਸਮਾਂ ਹੀ ਢਿੱਲ ਮਿਲਣੀ ਚਾਹਿਦੀ ਹੈ ਤਾਂ ਜੋ ਬਾਜ਼ਾਰਾਂ ‘ਚ ਲੋਕ ਇੱਕਠੇ ਨਾ ਹੋਣ।
ਇਸ ਦੇ ਨਾਲ ਹੀ ਲੋਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਾਲਾਬਾਜ਼ਾਰੀ ‘ਤੇ ਨਕੇਲ ਕਸੇ ਤਾਂ ਜੋ ਆਮ ਲੋਕ ਆਪਣੇ ਪਰਿਵਾਰ ਨੂੰ ਪਾਲ ਸਕਣ।