ਮੋਗਾ: ਪੰਜਾਬ ‘ਚ ਕੋਰੋਨਾਵਾਇਰਸ ਕਰਕੇ ਸਰਕਾਰ ਵੱਲੋਂ ਕਰਫਿਉ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ਦੀ ਰਾਜਧਾਨੀ ਚੰਡੀਗੜ੍ਹ ‘ਚ ਵੀ ਅੱਜ ਰਾਤ ਤੋਂ ਕਰਫਿਉ ਲੱਗ ਜਾਵੇਗਾ। ਪੰਜਾਬ ‘ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 23 ਹੋ ਚੁੱਕੀ ਹੈ।


ਹੁਣ ਖ਼ਬਰ ਆਈ ਹੈ ਕਿ ਮੋਗਾ ‘ਚ ਵੀ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ। ਜਿਨ੍ਹਾਂ ਚੋਂ ਇੱਕ 40 ਸਾਲਾ ਔਰਤ ਵੀ ਸ਼ਾਮਲ ਹੈ ਜੋ ਆਨੰਦਪੁਰ ਸਾਹਿਬ  ਹੋਲਾ ਮਹੱਲਾ ‘ਚ ਸ਼ਾਮਲ ਹੋਈ ਸੀ ਤੇ ਇੱਕ ਹੋਰ 30 ਸਾਲਾ ਨੌਜਵਾਨ ਜੋ ਕਾਫੀ ਦਿਨਾਂ ਤੋਂ ਖੰਘ ਤੇ ਜ਼ੁਕਾਮ ਨਾਲ ਪੀੜਤ ਸੀ, ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।

ਮੋਗਾ ਦੀ ਵਸਨੀਕ 25 ਸਾਲਾ ਗਗਨਦੀਪ ਕੌਰ ‘ਤੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੂੰ ਕੋਰੋਨਾਵਾਇਰਸ ਹੈ ਕਿਉਂਕਿ ਗਗਨਦੀਪ ਕੌਰ ਪੇਸ਼ੇ ਤੋਂ ਫਿਜ਼ੀਓਥੈਰੇਪਿਸਟ ਹੈ ਤੇ ਅੱਜ ਚੰਡੀਗੜ੍ਹ ‘ਚ ਇੱਕ ਕੋਰੋਨਾਵਾਇਰਸ ਸਕਾਰਾਤਮਕ ਕੇਸ ਆਇਆ ਹੈ, ਜਿਸ ਨੂੰ ਗਗਨਦੀਪ ਨੇ ਚੰਡੀਗੜ੍ਹ ਵਿਖੇ ਟ੍ਰੀਟਮੇਂਟ ਦਿੱਤਾ ਸੀ। ਇਸ ਸਮੇਂ ਗਗਨ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।