ਇਸ ਦੌਰਾਨ ਵ੍ਹਾਈਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ‘ਚ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ, ਕੈਲੀਫੋਰਨੀਆ ਅਤੇ ਵਾਸ਼ਿੰਗਟਨ ਦੀ ਪਛਾਣ ਕੋਰਨਾਵਾਇਰਸ ਨਾਲ ਪ੍ਰਭਾਵਤ ਸ਼ਹਿਰਾਂ ਵਜੋਂ ਕੀਤੀ। ਰਾਸ਼ਟਰਪਤੀ ਨੇ ਨਿਊਯਾਰਕ ‘ਚ ਨੈਸ਼ਨਲ ਗਾਰਡ ਦੀ ਤਾਇਨਾਤੀ ਨੂੰ ਵੀ ਪ੍ਰਵਾਨਗੀ ਦਿੱਤੀ।
ਟਰੰਪ ਨੇ ਕਿਹਾ ਕਿ ਉਸਨੇ ਦੇਸ਼ ਭਰ ਵਿੱਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਥਾਂਵਾਂ ‘ਤੇ ਐਮਰਜੈਂਸੀ ਮੈਡੀਕਲ ਸੈਂਟਰ ਸਥਾਪਤ ਕਰਨ ਦੇ ਆਦੇਸ਼ ਦਿੱਤੇ ਹਨ। ਟਰੰਪ ਨੇ ਕਿਹਾ ਕਿ ਕੈਲੀਫੋਰਨੀਆ ‘ਚ ਅੱਠ ਮੈਡੀਕਲ ਸੈਂਟਰਾਂ ‘ਚ 2000 ਬੈੱਡ ਹੋਣਗੇ, ਜਦੋਂ ਕਿ ਨਿਊ ਯਾਰਕ ਅਤੇ ਵਾਸ਼ਿੰਗਟਨ ਸਟੇਟ ‘ਚ ਚਾਰ ਮੈਡੀਕਲ ਸੈਂਟਰ ਹੋਣਗੇ, ਜਿਨ੍ਹਾਂ ‘ਚ 1000-1000 ਬੈੱਡ ਹੋਣਗੇ।
ਰਾਸ਼ਟਰਪਤੀ ਨੇ ਕਿਹਾ ਕਿ ਮੈਂ ਅਮਰੀਕੀ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਹਰ ਦਿਨ ਉਹ ਸਭ ਕੁਝ ਕਰ ਰਹੇ ਹਾਂ ਜੋ ਅਸੀਂ ਇਸ ਅਦਿੱਖ ਦੁਸ਼ਮਣ ਨੂੰ ਪੂਰੀ ਤਰ੍ਹਾਂ ਹਰਾਉਣ ਲਈ ਕਰ ਸਕਦੇ ਹਾਂ। ਜੇ ਦੇਖਿਆ ਜਾਵੇ ਤਾਂ ਅਸੀਂ ਯੁੱਧ ਵਰਗੀ ਸਥਿਤੀ ਵਿਚ ਹਾਂ।
ਅਮਰੀਕਾ ਦਾ ਕੀ ਹੈ ਹਾਲ ?
- ਅਮਰੀਕਾ 'ਚ 457 ਲੋਕਾਂ ਦੀ ਮੌਤ
- 35,060 ਮਾਮਲਿਆਂ 'ਚ ਪੁਸ਼ਟੀ
- ਨਿਊਯਾਰਕ 'ਚ 114 ਲੋਕਾਂ ਦੀ ਮੌਤ
- ਵਾਸ਼ਿੰਗਟਨ 'ਚ 94 ਲੋਕਾਂ ਦੀ ਮੌਤ
- ਕੈਲੇਫ਼ੋਰਨੀਆ 'ਚ 28 ਲੋਕਾਂ ਦੀ ਮੌਤ