ਪੁਣੇ ਏਅਰਪੋਰਟ ਤੋਂ ਏਅਰ ਏਸ਼ੀਆ ਜਹਾਜ਼ ਦਿੱਲੀ ਲਈ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ। ਸਾਰੇ ਯਾਤਰੀ ਆਪਣੀਆਂ ਸੀਟਾਂ 'ਤੇ ਬੈਠ ਗਏ। ਇੰਨੇ ‘ਚ ਸਾਹਮਣੇ ਵਾਲੀ ਕਤਾਰ ਵਿੱਚੋਂ ਇੱਕ ਮੁਸਾਫਰ ਨੂੰ ਛਿੱਕਾਂ ਆਉਣੀਆਂ ਸ਼ੁਰੂ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਯਾਤਰੀ ਨੂੰ ਜ਼ੁਕਾਮ ਸੀ। ਅਜਿਹੀ ਸਥਿਤੀ ਵਿੱਚ ਸੂਝਵਾਨ ਢੰਗ ਨਾਲ ਕੰਮ ਕਰਨ ਦੀ ਬਜਾਏ ਚਾਲਕ ਦਲ ਦੇ ਮੈਂਬਰ ਘਬਰਾ ਗਏ। ਜਿਵੇਂ ਹੀ ਕਾਕਪਿੱਟ ‘ਚ ਬੈਠੇ ਪਾਇਲਟ ਨੂੰ ਇਸ ਯਾਤਰੀ ਬਾਰੇ ਪਤਾ ਲੱਗਿਆ, ਤਾਂ ਉਸ ਨੇ ਐਮਰਜੈਂਸੀ ਐਗਜ਼ਿਟ ਤੋਂ ਛਾਲ ਮਾਰ ਦਿੱਤੀ। ਕੁਝ ਯਾਤਰੀ ਪਾਇਲਟ ਦੀ ਇਸ ਕਾਰਵਾਈ ਨੂੰ ਵੇਖ ਕੇ ਹੈਰਾਨ ਹੋਏ ਤੇ ਕੁਝ ਬਹੁਤ ਘਬਰਾ ਗਏ।
ਇਸ ਤੋਂ ਬਾਅਦ ਚਾਲਕ ਦਲ ਦੇ ਬਾਕੀ ਮੈਂਬਰਾਂ ਨੇ ਫਿਰ ਜਹਾਜ਼ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਤੇ ਜਲਦੀ ਹੀ ਸਾਰੇ ਯਾਤਰੀਆਂ ਨੂੰ ਪਿਛਲੇ ਦਰਵਾਜ਼ੇ ਤੋਂ ਬਾਹਰ ਕੱਢ ਲਿਆ। ਅਗਲਾ ਦਰਵਾਜ਼ਾ ਸ਼ੱਕੀ ਯਾਤਰੀ ਲਈ ਖੋਲ੍ਹਿਆ ਗਿਆ। ਸਾਰੇ ਯਾਤਰੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਦੀ ਰਿਪੋਰਟਸ ਨੈਗਟਿਵ ਆਈ।
ਜਦੋਂ ਏਅਰ ਏਸ਼ੀਆ ਦੇ ਬੁਲਾਰੇ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, ”ਹਰ ਕੋਈ ਕੋਰੋਨਾਵਾਇਰਸ ਤੋਂ ਸੁਚੇਤ ਹੈ। ਇਸ ਲਈ ਸਾਰੇ ਯਾਤਰੀਆਂ ਦੀ ਡਾਕਟਰੀ ਜਾਂਚ ਕੀਤੀ ਗਈ। ਕੋਈ ਵੀ ਰਿਪੋਰਟ ਸਕਾਰਾਤਮਕ ਵਾਪਸ ਨਹੀਂ ਆਈ। ਕੇਸ ਦੀ ਗੰਭੀਰਤਾ ਕਾਰਨ ਜਹਾਜ਼ ਨੂੰ ਰਿਮੋਟ-ਬੇਅ ਵਿੱਚ ਖੜ੍ਹਾ ਕਰ ਦਿੱਤਾ ਗਿਆ। ਸ਼ੱਕੀ ਯਾਤਰੀ ਨੂੰ ਸਾਹਮਣੇ ਵਾਲੇ ਗੇਟ ਤੇ ਬਾਕੀ ਯਾਤਰੀਆਂ ਦੇ ਪਿਛਲੇ ਗੇਟ ਤੋਂ ਬਾਹਰ ਕੱਢਿਆ ਗਿਆ ਸੀ।”
ਬੁਲਾਰੇ ਨੇ ਦੱਸਿਆ ਕਿ ਉਸ ਤੋਂ ਬਾਅਦ ਸਾਰੇ ਜਹਾਜ਼ ਵਿੱਚ ਐਂਟੀ-ਇਨਫੈਕਸ਼ਨ ਦਾ ਛਿੜਕਾਅ ਕੀਤਾ ਗਿਆ ਸੀ। ਸਾਡੀ ਟੀਮ ਅਜਿਹੀ ਮੁਸ਼ਕਲ ਸਥਿਤੀ ‘ਚ ਕੰਮ ਕਰਨ ਵਿਚ ਮਾਹਰ ਹੈ। ਸਾਨੂੰ ਮਾਣ ਹੈ ਕਿ ਉਸ ਨੇ ਇਸ ਅਜੀਬ ਸਥਿਤੀ ਵਿੱਚ ਵੀ ਸਬਰ ਨਾਲ ਕੰਮ ਲਿਆ।
ਭਾਰਤ ‘ਚ ਕੋਰੋਨਾਵਾਇਰਸ ਦੇ 396 ਮਾਮਲੇ ਸਾਹਮਣੇ ਆਏ ਹਨ। ਦਿੱਲੀ ਸਮੇਤ ਕਈ ਸ਼ਹਿਰਾਂ ਵਿਚ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿਹੁਣ ਤੱਕ ਇਸ ਮਹਾਮਾਰੀ ਨੇ ਭਾਰਤ ਵਿੱਚ ਸੱਤ ਲੋਕਾਂ ਦੀ ਜਾਨ ਲੈ ਲਈ ਹੈ। ਪੂਰੀ ਦੁਨੀਆਂ ਵਿੱਚ 11 ਹਜ਼ਾਰ ਤੋਂ ਵੱਧ ਲੋਕ ਇਸ ਮਹਾਮਾਰੀ ਦਾ ਸ਼ਿਕਾਰ ਹੋਏ ਹਨ। ਇਨ੍ਹੀਂ ਦਿਨੀਂ ਇਟਲੀ ‘ਚ ਕੋਰੋਨਾਵਾਇਰਸ ਸਭ ਤੋਂ ਵੱਧ ਤਬਾਹੀ ਮਚਾ ਰਿਹਾ ਹੈ। ਇੱਥੇ ਪਿਛਲੇ 24 ਘੰਟਿਆਂ ਦੌਰਾਨ 651 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ :
ਆਸਟਰੇਲੀਆ 'ਚ ਕੋਰੋਨਾ ਕਰਕੇ ਖੁੱਸੀਆਂ ਨੌਕਰੀਆਂ, ਬੇਰੁਜ਼ਗਾਰਾਂ ਦੀਆਂ ਲੰਮੀਆਂ ਕਤਾਰਾਂ
Coronavirus: ਕੇਂਦਰ ਸਰਕਾਰ ਵੀ ਹੋਈ ਸਖ਼ਤ, ਲੌਕਡਾਊਨ ਦਾ ਉਲੰਘਣ ਕਰਨ ਵਾਲਿਆਂ ਦੀ ਖੈਰ ਨਹੀਂ