ਨਵੀਂ ਦਿੱਲੀ: ਦੁਨੀਆ ਭਰ ‘ਚ ਪੈਰ ਪਸਾਰ ਰਹੇ ਕੋਰੋਨਾਵਾਇਰਸ ਨੇ 189 ਦੇਸ਼ਾਂ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ। ਭਾਰਤ ‘ਚ 418 ਲੋਕ ਇਸ ਤੋਂ ਪੀੜਤ ਹਨ। ਅਜਿਹੇ ‘ਚ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਦੇਸ਼ ‘ਚ ਇਸ ਬਿਮਾਰੀ ਨਾਲ ਲੜਨ ਲਈ ਪੂਰੀਆਂ ਸੁਵਿਧਾਵਾਂ ਉਪਲੱਬਧ ਹਨ? ਕੋਰੋਨਾ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਾਹ ਲੈਣ ‘ਚ ਪ੍ਰੇਸ਼ਾਨੀ ਹੁੰਦੀ ਹੈ।
ਅਜਿਹੇ ‘ਚ ਵੈਂਟੀਲੇਟਰ ਦੀ ਸਖਤ ਜ਼ਰੂਰਤ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਡੇ ਦੇਸ਼ ਦੀ ਆਬਾਦੀ ਦੇ ਮੁਕਾਬਲੇ ਵੈਂਟੀਲੇਟਰ ਦੀ ਗਿਣਤੀ ਬਹੁਤ ਘੱਟ ਹੈ। ਇੱਕ ਰਿਪੋਰਟ ਮੁਤਾਬਕ ਦੇਸ਼ ‘ਚ ਇਸ ਸਮੇਂ ਸਿਰਫ 40,000 ਵੈਂਟੀਲੇਟਰ ਹੀ ਹਨ। ਦੇਸ਼ ‘ਚ ਜੇਕਰ ਹਾਲਾਤ ਹੋਰ ਵੀ ਬੁਰੇ ਹੁੰਦੇ ਹਨ ਤਾਂ ਸਿਰਫ ਪੰਜ ਫੀਸਦ ਹੀ ਲੋਕ ਵੈਂਟੀਲੇਟਰ ਦੀ ਸੁਵਿਧਾ ਲੈ ਸਕਦੇ ਹਨ।
ਹੁਣ ਇੰਨੇ ਘੱਟ ਸਮੇਂ ‘ਚ ਵੈਂਟੀਲੇਟਰ ਦੀ ਪ੍ਰੋਡਕਸ਼ਨ ਆਸਾਨ ਨਹੀਂ। ਵੈਂਟੀਲੇਟਰ ਦੇ ਕੁਝ ਪਾਰਟਸ ਚੀਨ ਤੋਂ ਆਉਂਦੇ ਹਨ। ਇਸ ਸਮੇਂ ਚੀਨ ਤੋਂ ਕੁਝ ਵੀ ਆਯਾਤ ਕਰਨ ਸੰਭਵ ਨਹੀਂ। ਦੱਸ ਦਈਏ ਕਿ ਵੈਂਟੀਲੇਟਰ ਨੂੰ ਬਣਾਉਣ ‘ਚ ਅੱਠ ਤੋਂ ਦਸ ਲੱਖ ਰੁਪਏ ਦੀ ਲਾਗਤ ਆਉਂਦੀ ਹੈ।
ਇਹ ਵੀ ਪੜ੍ਹੋ :
Coronavirus: ਦੇਸ਼ 'ਚ ਵਧਿਆ ਕੋਰੋਨਾ ਦਾ ਕਹਿਰ, 418 ਲੋਕ ਪੀੜਤ, ਮਹਾਰਾਸ਼ਟਰ ਦਾ ਬੁਰਾ ਹਾਲ
ਕੋਰੋਨਾ ਦੀ ਕਹਿਰ ਨਾਲ ਸ਼ੇਅਰ ਬਾਜ਼ਾਰ ਢਹਿ-ਢੇਰੀ
ਕੋਰੋਨਾਵਾਇਰਸ ਤੋਂ ਕਿਵੇਂ ਜਿੱਤੇਗਾ ਭਾਰਤ? ਸਰਕਾਰ ਮਾਰ ਰਹੀ ਫੜ੍ਹਾਂ, ਸੱਚ ਜਾਣ ਹੋ ਜਾਓਗੇ ਹੈਰਾਨ
ਏਬੀਪੀ ਸਾਂਝਾ
Updated at:
23 Mar 2020 12:27 PM (IST)
ਦੁਨੀਆ ਭਰ ‘ਚ ਪੈਰ ਪਸਾਰ ਰਹੇ ਕੋਰੋਨਾਵਾਇਰਸ ਨੇ 189 ਦੇਸ਼ਾਂ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ। ਭਾਰਤ ‘ਚ 418 ਲੋਕ ਇਸ ਤੋਂ ਪੀੜਤ ਹਨ। ਅਜਿਹੇ ‘ਚ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਦੇਸ਼ ‘ਚ ਇਸ ਬਿਮਾਰੀ ਨਾਲ ਲੜਨ ਲਈ ਪੂਰੀਆਂ ਸੁਵਿਧਾਵਾਂ ਉਪਲੱਬਧ ਹਨ? ਕੋਰੋਨਾ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਾਹ ਲੈਣ ‘ਚ ਪ੍ਰੇਸ਼ਾਨੀ ਹੁੰਦੀ ਹੈ।
- - - - - - - - - Advertisement - - - - - - - - -