ਸਿਡਨੀ: ਕੋਰੋਨਾਵਾਇਰਸ ਦੀ ਦਹਿਸ਼ਤ ਆਸਟਰੇਲੀਆ 'ਤੇ ਸਭ ਤੋਂ ਵੱਧ ਹੈ। ਆਸਟਰੇਲਿਆਈ ਬੇਰੁਜ਼ਗਾਰ, ਨਾਗਰਿਕ ਦਫਤਰ ਦੇ ਬਾਹਰ ਲਾਈਨ ਲਾ ਕੇ ਖੜ੍ਹੇ ਹਨ। ਸੋਮਵਾਰ ਨੂੰ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕੋਰੋਨਾਵਾਇਰਸ ਮਹਾਮਾਰੀ ਬਾਰੇ ਚੇਤਾਵਨੀ ਜਾਰੀ ਕੀਤੀ ਕਿ ਇਹ ਆਰਥਿਕ ਸੰਕਟ ਨੂੰ ਹੋਰ ਵਧਾਏਗਾ।
ਸਰਕਾਰੀ ਸੇਵਾ ਲਈ ਆਨਲਾਈਨ ਪੋਰਟਲ ਸੇਵਾ ਵੀ ਕ੍ਰੈਸ਼ ਹੋ ਗਈ ਕਿਉਂਕਿ ਰਜਿਸਟਰੀਕਰਨ ਲਈ ਬੇਰੁਜ਼ਗਾਰਾਂ ਦੀ ਭੀੜ ਕਾਫੀ ਹੈ। ਸਾਰੇ ਪੱਬ, ਕਲੱਬ, ਜਿੰਮ, ਸਿਨੇਮਾ ਤੇ ਪੂਜਾ ਵਾਲੀਆਂ ਥਾਂਵਾਂ ਸੋਮਵਾਰ ਨੂੰ ਬੰਦ ਰਹਿਣਗੀਆਂ। ਇਸ ਦੇ ਨਾਲ ਹੀ, ਰੈਸਟੋਰੈਂਟਸ ਤੇ ਕੈਫੇ ਵਿੱਚੋਂ ਸਿਰਫ ਖਾਣੇ ਦੀ ਡਿਲੀਵਰੀ ਕੀਤੀ ਜਾਵੇਗੀ।
ਇਹ ਐਲਾਨ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਰਾਸ਼ਟਰੀ ਕੈਬਨਿਟ ਦੀ ਬੈਠਕ ਤੋਂ ਬਾਅਦ ਕੀਤਾ। ਆਸਟਰੇਲੀਆ ‘ਚ ਕੋਰੋਨਾਵਾਇਰਸ ਦੇ ਕੇਸ 1,315 ਤੱਕ ਪਹੁੰਚ ਗਏ ਹਨ। ਦੇਸ਼ ‘ਚ 533 ਮਾਮਲਿਆਂ ਦੀ ਪੁਸ਼ਟੀ ਹੋਣ ਨਾਲ, ਕੋਈ ਕਹਿ ਸਕਦਾ ਹੈ ਕਿ ਨਿਊ ਸਾਊਥ ਵੇਲਜ਼ ਤੇ ਸਿਡਨੀ ਸਭ ਤੋਂ ਪ੍ਰਭਾਵਤ ਥਾਂਵਾਂ ਚੋਂ ਹਨ।
ਇਹ ਵੀ ਪੜ੍ਹੋ :
ਕੋਰੋਨਾ ਦੀ ਕਹਿਰ ਨਾਲ ਸ਼ੇਅਰ ਬਾਜ਼ਾਰ ਢਹਿ-ਢੇਰੀ
Coronavirus: ਦੇਸ਼ 'ਚ ਵਧਿਆ ਕੋਰੋਨਾ ਦਾ ਕਹਿਰ, 418 ਲੋਕ ਪੀੜਤ, ਮਹਾਰਾਸ਼ਟਰ ਦਾ ਬੁਰਾ ਹਾਲ
Election Results 2024
(Source: ECI/ABP News/ABP Majha)
ਆਸਟਰੇਲੀਆ 'ਚ ਕੋਰੋਨਾ ਕਰਕੇ ਖੁੱਸੀਆਂ ਨੌਕਰੀਆਂ, ਬੇਰੁਜ਼ਗਾਰਾਂ ਦੀਆਂ ਲੰਮੀਆਂ ਕਤਾਰਾਂ
ਏਬੀਪੀ ਸਾਂਝਾ
Updated at:
23 Mar 2020 12:41 PM (IST)
ਕੋਰੋਨਾਵਾਇਰਸ ਦੀ ਦਹਿਸ਼ਤ ਆਸਟਰੇਲੀਆ 'ਤੇ ਸਭ ਤੋਂ ਵੱਧ ਹੈ। ਆਸਟਰੇਲਿਆਈ ਬੇਰੁਜ਼ਗਾਰ, ਨਾਗਰਿਕ ਦਫਤਰ ਦੇ ਬਾਹਰ ਲਾਈਨ ਲਾ ਕੇ ਖੜ੍ਹੇ ਹਨ। ਸੋਮਵਾਰ ਨੂੰ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕੋਰੋਨਾਵਾਇਰਸ ਮਹਾਮਾਰੀ ਬਾਰੇ ਚੇਤਾਵਨੀ ਜਾਰੀ ਕੀਤੀ ਕਿ ਇਹ ਆਰਥਿਕ ਸੰਕਟ ਨੂੰ ਹੋਰ ਵਧਾਏਗਾ।
- - - - - - - - - Advertisement - - - - - - - - -