ਨਿਊਯਾਰਕ: ਕੋਰੋਨਾਵਾਇਰਸ ਦਾ ਕਹਿਰ ਕਾਰਨ ਅਮਰੀਕੀ ਅਰਥ-ਵਿਵਸਥਾ ਨੂੰ ਢਾਹ ਲੱਗਦੀ ਜਾ ਰਹੀ ਹੈ। ਦੇਸ਼ ਭਰ ‘ਚ ਕਾਰੋਬਾਰ ਠੱਪ ਹੈ। ਵਪਾਰ ਤੇ ਵਿੱਤੀ ਗਤੀਵੀਧਿਆਂ ਦੇ ਕੇਂਦਰ ਨਿਊਯਾਰਕ ਦੀਆਂ ਸਥਿਤੀਆਂ ਚਿੰਤਾਜਨਕ ਬਣੀਆਂ ਹੋਈਆਂ ਹਨ। ਇਹ ਦੇਖਣਾ ਮੁਸ਼ਕਲ ਹੈ ਕਿ ਸਥਿਤੀ ਕਿਸ ਹੱਦ ਤੱਕ ਵਿਗੜੇਗੀ। ਆਕਸਫੋਰਡ ਇਕੋਨਾਮਿਕਸ ਦੇ ਪ੍ਰਮੁੱਖ ਅਮਰੀਕੀ ਅਰਥਸ਼ਾਸਤਰੀ ਗ੍ਰੇਗ ਡੇਕੋ ਦਾ ਕਹਿਣਾ ਹੈ ਕਿ ਅਰਥਵਿਵਸਥਾ ‘ਚ ਸਾਲ ਦੀ ਪਹਿਲੀ ਤਿਮਾਹੀ ‘ਚ 0.4% ਤੇ ਦੂਸਰੀ ਤਿਮਾਹੀ ‘ਚ 12% ਤੱਕ ਗਿਰਾਵਟ ਹੋਵੇਗੀ।


ਗੋਲਡਮੈਨ ਸਾਕਸ ਦਾ ਕਹਿਣਾ ਹੈ ਕਿ ਦੂਸਰੀ ਤਿਮਾਹੀ ‘ਚ ਗਿਰਾਵਟ ਦਾ ਅੰਕੜਾ 24% ਤੱਕ ਹੋ ਸਕਦਾ ਹੈ। ਉਸ ਦਾ ਇਹ ਦਾਅਵਾ ਹੈ ਕਿ ਇਸ ਸਮੇਂ ਬੇਰੁਜ਼ਗਾਰ ਲੋਕਾਂ ਦੀ ਗਿਣਤੀ 22 ਲੱਖ ਤੱਕ ਪਹੁੰਚ ਚੁਕੀ ਹੈ। ਉੱਧਰ ਡੇਕੋ ਦਾ ਅਨੁਮਾਨ ਹੈ, ਅਪ੍ਰੈਲ ਤੱਕ ਬੇਰੁਜ਼ਗਾਰਾਂ ਦੀ ਗਿਣਤੀ 1 ਕਰੋੜ 65 ਲੱਖ ਹੋ ਸਕਦੀ ਹੈ। ਅਮਰੀਕਾ ਕਿਰਤ ਵਿਭਾਗ ਮੁਤਾਬਕ ਪਿਛਲੇ ਹਫਤੇ ਬੇਰੁਜ਼ਗਾਰੀ ਦੀ ਦਰ ਉਛਲ ਕੇ 30% ਤੱਕ ਪਹੁੰਚ ਗਈ ਸੀ।



ਡੇਕੋ ਦਾ ਅਨੁਮਾਨ ਹੈ, ਅਪ੍ਰੈਲ ਤੱਕ ਬੇਰੁਜ਼ਗਾਰਾਂ ਦੀ ਗਿਣਤੀ 1 ਕਰੋੜ 65 ਲੱਖ ਹੋ ਸਕਦੀ ਹੈ।



ਛਾਂਟੀ ਦੇ ਦਾਇਰੇ ‘ਚ ਆਉਣ ਵਾਲੇ ਲੋਕਾਂ ਦੀ ਗਿਣਤੀ 2 ਲੱਖ 81 ਹਜ਼ਾਰ ਸੀ। ਹੁਣ ਇਹ ਗਿਣਤੀ ਬੇਹਦ ਛੋਟੀ ਲੱਗ ਰਹੀ ਹੈ। ਗੋਲਡਮੈਨ ਸਾਕਸ ਦਾ ਦਾਅਵਾ ਹੈ ਕਿ ਅਗਲੇ ਹਫਤੇ ਤੱਕ ਇਹ ਅੰਕੜਾ 22 ਲੱਖ ਤੋਂ ਵੱਧ ਹੋਣ ਦਾ ਖਦਸ਼ਾ ਹੈ। ਡੇਕੋ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਦਰ ਅਪ੍ਰੈਲ ‘ਚ 10% ਹੋ ਸਕਦੀ ਹੈ। ਇਸ ਹਿਸਾਬ ਨਾਲ ਇੱਕ ਕਰੋੜ 65 ਲੱਖ ਵਿਅਕਤੀ ਨੌਕਰੀਆਂ ਗੁਆ ਦੇਣਗੇ।