ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਨੂੰ ਕਿਹਾ ਹੈ ਕਿ ਨਵੇਂ ਆਦੇਸ਼ ਜਾਰੀ ਕੀਤੇ ਜਾਣ। ਕਰਫਿਊ ਦੌਰਾਨ ਜੇਕਰ ਕਿਸੇ ਵਿਅਕਤੀ ਨੂੰ ਰਾਹਤ ਦੀ ਲੋੜ ਹੈ ਤਾਂ ਉਸ ਨੂੰ ਸਪੈਸ਼ਲ ਕੇਸ ਵਜੋਂ ਵਿਚਾਰਿਆ ਜਾਵੇ।
ਯਾਦ ਰਹੇ ਲੰਘੇ ਦਿਨ ਪੰਜਾਬ ਸਰਕਾਰ ਨੇ ਧਾਰਾ 144 ਲਾ ਕੇ ਪਾਬੰਦੀਆਂ ਜਾਰੀ ਕੀਤੀਆਂ ਸੀ। ਅੱਜ ਕਈ ਥਾਵਾਂ 'ਤੇ ਲੋਕਾਂ ਨੇ ਇਨ੍ਹਾਂ ਪਾਬੰਦੀਆਂ ਦੀ ਸ਼ਰੇਆਮ ਉਲੰਘਣਾ ਕੀਤੀ। ਦੁਕਾਨਾਂ ਵੀ ਆਮ ਵਾਂਗ ਖੁੱਲ੍ਹੀਆਂ ਤੇ ਲੋਕ ਵੀ ਸੜਕਾਂ 'ਤੇ ਆਮ ਵਾਂਗ ਨਿਕਲੇ। ਇਸ ਮਗਰੋਂ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਵਿੱਚ ਕਰਫਿਊ ਲਾ ਦਿੱਤਾ ਹੈ।
ਪੁਲਿਸ ਸਖਤੀ ਨਾਲ ਕਰਫਿਊ ਲਾਗੂ ਕਰਵਾਏਗੀ। ਹੁਣ ਘਰਾਂ ਵਿੱਚੋਂ ਬਾਹਰ ਆਉਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਏਗੀ।