ਫਰੀਦਕੋਟ: ਸ਼ੱਕ ਕਰਕੇ ਗੁੱਸੇ 'ਚ ਅੰਨ੍ਹੇ ਹੋਏ ਬੰਦੇ ਨੇ ਆਪਣਾ ਹੀ ਘਰ ਬਰਬਾਦ ਕਰ ਲਿਆ। ਉਸ ਨੇ ਆਪਣੀ ਗਰਭਵਤੀ ਪਤਨੀ ਤੇ ਢਾਈ ਤੇ ਡੇਢ ਸਾਲ ਦੀ ਲੜਕੀ ਨੂੰ ਕਹੀ ਨਾਲ ਵੱਢ ਦਿੱਤਾ। ਮਾਂ ਤੇ ਵੱਡੀ ਲੜਕੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਇੱਕ ਡੇਢ ਸਾਲ ਦੀ ਗੰਭੀਰ ਰੂਪ ’ਚ ਜ਼ਖਮੀ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ।

ਇਹ ਵਾਰਦਾਤ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਪੋਜੋ ਕੇ ਹਿਠਾੜ ਵਿੱਚ ਵਾਪਰੀ। ਪੁਲਿਸ ਮੁਤਾਬਕ ਮੁਲਜ਼ਮ ਲਖਵਿੰਦਰ ਸਿੰਘ ਨੂੰ ਆਪਣੀ ਪਤਨੀ 'ਤੇ ਸ਼ੱਕ ਸੀ। ਉਸ ਨੇ ਆਪਣੀ ਪਤਨੀ ਨਿਰਮਲਜੀਤ ਕੌਰ ਤੇ ਢਾਈ ਸਾਲ ਦੀ ਲੜਕੀ ਨਵਦੀਪ ਕੌਰ ਨੂੰ ਕਹੀ ਦੇ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ ਡੇਢ ਸਾਲ ਦੀ ਲੜਕੀ ਜਸਮੀਤ ਕੌਰ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ।